ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਲੱਗਿਆ ਪਸ਼ੂ ਮੇਲਾ , ਪੰਜਾਬ ਦੀ ਗਾਂ ਨੇ ਜਿੱਤਿਆ ਪਹਿਲਾ ਸਥਾਨ
ਜਾਡਲਾ: ਪੰਜਾਬ ਦੀ ਇੱਕ ਗਾਂ ਦੁਆਰਾ ਟਰੈਕਟਰ ਜਿੱਤਣ ਦੀ ਖ਼ਬਰ ਸਾਹਮਣੇ ਆਈ ਹੈ। ਆਰ.ਸੀ.ਬੀ.ਏ. ਸੰਸਥਾ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਇੱਕ ਪਸ਼ੂ ਮੇਲਾ ਲਗਾਇਆ। ਮੇਲੇ ਵਿੱਚ ਦੇਸ਼ ਭਰ ਦੀਆਂ ਡੇਅਰੀ ਗਾਵਾਂ ਨੇ ਹਿੱਸਾ ਲਿਆ, ਜਿੱਥੇ ਚਮਨ ਸਿੰਘ ਭਾਨ ਮਜ਼ਾਰਾ ਦੀ ਐਚ.ਐਫ ਗਾਂ ਨੇ 78.6 ਕਿਲੋਗ੍ਰਾਮ ਦੁੱਧ ਦੇ ਕੇ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਭਾਨ ਮਜ਼ਾਰਾ ਨੂੰ ਸੰਸਥਾ ਨੇ ਸੋਨਾਲੀਕਾ ਟਰੈਕਟਰ ਨਾਲ ਸਨਮਾਨਿਤ ਕੀਤਾ। ਭਾਨ ਮਜ਼ਾਰਾ ਦੀ ਦੂਜੀ ਗਾਂ ਨੇ ਦੂਜੇ ਮੁਕਾਬਲੇ ਵਿੱਚ 69.5 ਕਿਲੋਗ੍ਰਾਮ ਦੁੱਧ ਦੇ ਕੇ ₹31,000 ਦਾ ਨਕਦ ਇਨਾਮ ਜਿੱਤਿਆ। ਭਾਨ ਮਜ਼ਾਰਾ ਨੇ ਕਿਹਾ ਕਿ ਇਸੇ ਗਾਂ ਨੇ ਨਸਲ ਮੁਕਾਬਲੇ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਨਕਦ ਇਨਾਮ ਵੀ ਪ੍ਰਾਪਤ ਕੀਤਾ।ਇਹ ਜ਼ਿਕਰਯੋਗ ਹੈ ਕਿ ਭਾਨ ਮਜ਼ਾਰਾ ਦੀਆਂ ਗਾਵਾਂ ਪਹਿਲਾਂ ਵੀ ਕਈ ਇਨਾਮ ਜਿੱਤ ਚੁੱਕੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਮੱਖਣ ਸਿੰਘ ਹੰਸਰੋ, ਪ੍ਰਿਤਪਾਲ ਸਿੰਘ ਭਾਨ ਮਜ਼ਾਰਾ, ਗੁਰੀ ਸਿਆਣਾ, ਜਰਨੈਲ ਸਿੰਘ ਬਡਵਾਲ, ਗੁਰਜਿੰਦਰ ਸਿੰਘ ਹੰਸਰੋ, ਗੁਰਪ੍ਰੀਤ ਸਿੰਘ, ਮਨਜੋਤ ਸਿੰਘ ਬਿਲਾਸਪੁਰ ਅਤੇ ਹੋਰ ਮੌਜੂਦ ਸਨ।
SikhDiary