ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਗੜ੍ਹਸ਼ੰਕਰ ਰੋਡ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ

ਹੁਸ਼ਿਆਰਪੁਰ : ਜ਼ਿਲ੍ਹੇ ਦੇ ਮਾਹਿਲਪੁਰ ਗੜ੍ਹਸ਼ੰਕਰ ਰੋਡ ‘ਤੇ ਅੱਜ ਇੱਕ ਸੜਕ ਹਾਦਸਾ ਵਾਪਰਿਆ ਹੈ। ਦਰਅਸਲ, ਸੇਲ ਖੁਰਦ ਨੇੜੇ ਪੇਪਰ ਮਿੱਲ ਦੇ ਸਾਹਮਣੇ ਖੜ੍ਹੇ ਟਿੱਪਰ ਨੇ ਐਕਟਿਵਾ ਸਵਾਰ ਲੜਕੀ ਦੀ ਟੱਕਰ ਹੋ ਗਈ। ਇਸ ਘਟਨਾ ਵਿੱਚ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸਿੰਮੀ ਕਾਜਲਾ ਪੁੱਤਰੀ ਅਮਰਜੀਤ ਸਿੰਘ, ਵਸਨੀਕ ਪੰਡੋਰੀ ਗੰਗਾ ਸਿੰਘ ਮਾਹਿਲਪੁਰ ਦੇ ਰੂਪ ਵਿੱਚ ਹੋਈ ਹੈ।ਸਿੰਮੀ ਪੱਬੀ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦੀ ਸੀ ਅਤੇ ਕਿਸੇ ਕੰਮ ਲਈ ਕਿਸੇ ਦੀ ਐਕਟਿਵਾ ਲੈ ​​ਕੇ ਜਾ ਰਹੀ ਸੀ। ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਮਾਹਿਲਪੁਰ ਥਾਣੇ ਦੇ ਚੌਕੀ ਇੰਚਾਰਜ ਨੇ ਮੌਕੇ ‘ਤੇ ਪਹੁੰਚ ਕੇ ਗੱਡੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।