ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਆਪਣੇ ਕੈਬਨਿਟ ਮੰਤਰੀਆਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ  

ਅੰਮ੍ਰਿਤਸਰ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਆਪਣੇ ਕੈਬਨਿਟ ਮੰਤਰੀਆਂ ਦੇ ਨਾਲ ਅੱਜ ਅੰਮ੍ਰਿਤਸਰ ਪਹੁੰਚੀ ਚੁੱਕੀ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਉਨ੍ਹਾਂ ਦਾ ਸੀਨੀਅਰ ਭਾਜਪਾ ਆਗੂਆਂ ਅਤੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਹਰਵਿੰਦਰ ਸੰਧੂ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਸਿੱਧਾ ਗੋਲਡਨ ਟੈਂਪਲ ਲਈ ਰਵਾਨਾ ਹੋ ਗਏ। ਜਿੱਥੇ ਉਨ੍ਹਾਂ ਨੇ ਗੁਰੂਘਰ ਵਿੱਚ ਮੱਥਾ ਟੇਕਿਆ।ਇਹ ਯਾਤਰਾ ਸਿਆਸੀ ਤੌਰ ‘ਤੇ ਅਹਿਮ ਹੋਣ ਦੇ ਨਾਲ-ਨਾਲ ਧਾਰਮਿਕ ਸਦਭਾਵਨਾ ਅਤੇ ਸੱਭਿਆਚਾਰਕ ਏਕਤਾ ਦਾ ਸੰਦੇਸ਼ ਦੇਣ ਵਾਲੀ ਮੰਨੀ ਜਾ ਰਹੀ ਹੈ। ਰੇਖਾ ਗੁਪਤਾ ਨੇ ਆਪਣੇ ਇਸ ਦੌਰੇ ‘ਤੇ ਕਿਹਾ- ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਮਨ।ਅੱਜ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਹਾਂ, ਜਿਨ੍ਹਾਂ ਨੇ ਲਾਲ ਕਿਲ੍ਹੇ ਉੱਤੇ ਸਾਨੂੰ ਸੇਵਾ ਦਾ ਸੁਭਾਗ ਦਿੱਤਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਫਲ ਪ੍ਰੋਗਰਾਮ ਆਯੋਜਿਤ ਕਰਨ ਦੀ ਕਿਰਪਾ ਬਖਸ਼ੀ।ਮੁੱਖ ਮੰਤਰੀ ਦੇ ਦੌਰੇ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਤੋਂ ਹੋ ਰਹੀ ਹੈ—ਜੋ ਸਿੱਖ ਆਸਥਾ ਅਤੇ ਵਿਸ਼ਵ ਸ਼ਾਂਤੀ ਦਾ ਕੇਂਦਰ ਮੰਨਿਆ ਜਾਂਦਾ ਹੈ। ਇੱਥੇ ਉਹ ਗੁਰਬਾਣੀ ਦਾ ਆਸ਼ੀਰਵਾਦ ਲੈਣਗੇ ਅਤੇ ਭਾਈਚਾਰੇ ਨੂੰ ਸ਼ਾਂਤੀ-ਸਮਾਨਤਾ ਦਾ ਸੰਦੇਸ਼ ਦੇਣ ਦੀ ਆਸ ਹੈ। ਇਸ ਤੋਂ ਬਾਅਦ ਦਿੱਲੀ ਦੀ ਮੁੱਖ ਮੰਤਰੀ ਦਾ ਕਾਫ਼ਲਾ ਸ੍ਰੀ ਦੁਰਗਿਆਣਾ ਮੰਦਰ ਪਹੁੰਚੇਗਾ, ਜੋ ਅੰਮ੍ਰਿਤਸਰ ਦੀ ਧਾਰਮਿਕ ਪਛਾਣ ਦਾ ਇੱਕ ਪ੍ਰਮੁੱਖ ਪ੍ਰਤੀਕ ਹੈ।ਇੱਥੇ ਉਹ ਪੂਜਾ-ਅਰਚਨਾ ਕਰਨਗੇ ਅਤੇ ਹਿੰਦੂ ਧਾਰਮਿਕ ਪਰੰਪਰਾਵਾਂ ਦਾ ਸਨਮਾਨ ਪ੍ਰਗਟ ਕਰਨਗੇ। ਇਹ ਪੜਾਅ ਸ਼ਹਿਰ ਦੀ ਧਾਰਮਿਕ ਵਿਭਿੰਨਤਾ ਅਤੇ ਸਾਂਸਕ੍ਰਿਤਿਕ ਇਕਜੁਟਤਾ ਨੂੰ ਰੇਖਾਂਕਿਤ ਕਰਦਾ ਹੈ।ਦੌਰੇ ਦਾ ਆਖਰੀ ਪੜਾਅ ਸ਼੍ਰੀ ਰਤਨ ਤੀਰਥ ਰਹੇਗਾ। ਇਹ ਉਹ ਸਥਾਨ ਮੰਨਿਆ ਜਾਂਦਾ ਹੈ ਜਿੱਥੇ ਰਿਸ਼ੀ ਵਾਲਮੀਕਿ ਰਹੇ ਅਤੇ ਜਿੱਥੇ ਮਾਤਾ ਸੀਤਾ ਨੇ ਨਿਵਾਸ ਕੀਤਾ ਅਤੇ ਜਿੱਥੇ ਲਵ ਅਤੇ ਕੁਸ਼ ਦਾ ਜਨਮ ਹੋਇਆ ਸੀ।ਮੁੱਖ ਮੰਤਰੀ ਇੱਥੇ ਵਿਸ਼ੇਸ਼ ਸ਼ਰਧਾ-ਸੁਮਨ ਭੇਂਟ ਕਰਨਗੇ ਅਤੇ ਇਸ ਪਵਿੱਤਰ ਸਥਾਨ ਦੀ ਇਤਿਹਾਸਕ ਮਹੱਤਤਾ ਨੂੰ ਪ੍ਰਣਾਮ ਕਰਨਗੇ। ਇੱਥੋਂ ਉਨ੍ਹਾਂ ਦਾ ਕਾਫ਼ਲਾ ਸਿੱਧਾ ਏਅਰਪੋਰਟ ਮੁੜੇਗਾ, ਜਿੱਥੋਂ ਉਹ ਦਿੱਲੀ ਲਈ ਉਡਾਣ ਭਰਨਗੇ।