ਦੋਰਾਂਗਲਾ-ਗਹਿਲਾਡੀ ਰੋਡ ‘ਤੇ ਧੁੰਦ ਕਾਰਨ ਸਕੂਲ ਬੱਸ ਤੇ ਕਾਰ ਦੀ ਹੋਈ ਭਿਆਨਕ ਟੱਕਰ
ਦੋਰਾਂਗਲਾ : ਸਰਹੱਦੀ ਇਲਾਕਿਆਂ ਵਿੱਚ ਧੁੰਦ ਨੇ ਕਹਿਰ ਸ਼ੁਰੂ ਕਰ ਦਿੱਤਾ ਹੈ, ਇਸੇ ਦੌਰਾਨ ਅੱਜ ਦੋਰਾਂਗਲਾ-ਗਹਿਲਾਡੀ ਰੋਡ ‘ਤੇ ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਦੇ ਕੋਲ ਇੱਕ ਭਿਆਨਕ ਸੜਕ ਹਾਦਸਾ ਹੋਇਆ। ਜਾਣਕਾਰੀ ਮੁਤਾਬਕ, ਟਾਹਲੀ ਸਾਹਿਬ ਤੋਂ ਬੱਚਿਆਂ ਨੂੰ ਲੈ ਕੇ ਘਰ ਪਰਤ ਰਹੀ ਇੱਕ ਸਕੂਲ ਬੱਸ ਅਤੇ ਕਾਰ ਦੀ ਆਹਮੋ-ਸਾਹਮਣੇ ਦੀ ਭਿਆਨਕ ਟੱਕਰ ਹੋ ਗਈ। ਕਾਰ ਵਿੱਚ ਡਰਾਈਵਰ ਅਤੇ ਇੱਕ ਜੋੜਾ ਸਵਾਰ ਸਨ, ਪਰ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ।ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਵਾਜ਼ 600 ਮੀਟਰ ਦੂਰ ਘਰਾਂ ਵਿੱਚ ਸੁਣਾਈ ਦੇ ਰਹੀ ਸੀ। ਇਸ ਦੌਰਾਨ, ਜਦੋਂ ਲੋਕ ਹਾਦਸੇ ਵਾਲੀ ਥਾਂ ‘ਤੇ ਪਹੁੰਚੇ ਤਾਂ ਕਾਰ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀ ਸੀ। ਦੋਵੇਂ ਏਅਰਬੈਗ ਖੁੱਲ੍ਹ ਗਏ, ਜਿਸ ਨਾਲ ਡਰਾਈਵਰ ਤਾਂ ਸੁਰੱਖਿਅਤ ਬਚ ਗਿਆ ਪਰ ਉਸਨੂੰ ਕਈ ਸੱਟਾਂ ਲੱਗੀਆਂ।
SikhDiary