ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ’ਤੇ ਪ੍ਰਾਈਵੇਟ ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ, 10 ਲੋਕਾਂ ਦੀ ਮੌਤ, 30 ਗੰਭੀਰ ਜ਼ਖ਼ਮੀ

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਇੱਕ ਰੂਹ ਕੰਬਾਊ ਸੜਕ ਹਾਦਸਾ ਹੋਇਆ ਹੈ। ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ਉੱਤੇ ਗੋਪਾਲਪੁਰਾ ਅਤੇ ਕੱਥੂਨੰਗਲ ਦੇ ਕੋਲ ਇੱਕ ਨਿੱਜੀ ਬੱਸ ਅਤੇ ਮਿਕਸਰ ਟਿੱਪਰ (ਡੰਪਰ) ਦੇ ਵਿਚਕਾਰ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਇਸ ਹਾਦਸੇ ਵਿੱਚ 10 ਲੋਕਾਂ ਸਮੇਤ ਬੱਸ ਡਰਾਈਵਰ ਦੀ ਮੌਤ ਦੀ ਖ਼ਬਰ ਹੈ, ਜਦਕਿ 30 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਹਾਲਾਂਕਿ, ਮੌਕੇ ਦੇ ਹਾਲਾਤ ਨੂੰ ਦੇਖਦੇ ਹੋਏ 10 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਜਿਸ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।ਬਿਨਾਂ ਸਿਗਨਲ ਮੁੜਿਆ ਟਿੱਪਰ, ਸੀਟਾਂ ਤੋਂ ਡਿੱਗ ਗਏ ਯਾਤਰੀਚਸ਼ਮਦੀਦਾਂ ਦੇ ਅਨੁਸਾਰ, ਐਚ.ਐਸ. ਪ੍ਰੀਮਿਕਸ ਕੰਪਨੀ ਦਾ ਇੱਕ ਟਿੱਪਰ (ਪੀਬੀ-02-ਬੀਵੀ-9092) ਆਪਣੇ ਡੰਪ ਵੱਲ ਮੁੜਨ ਲਈ ਅਚਾਨਕ ਬਿਨਾਂ ਕਿਸੇ ਇੰਡੀਕੇਟਰ ਤੋਂ ਸੜਕ ‘ਤੇ ਚੜ੍ਹ ਗਿਆ। ਇਸੇ ਦੌਰਾਨ ਗੁਰਦਾਸਪੁਰ ਤੋਂ ਅੰਮ੍ਰਿਤਸਰ ਵੱਲ ਆ ਰਹੀ ਬੀਟੀਸੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ (PB-02-CC-6780) ਸਿੱਧੀ ਉਸ ਨਾਲ ਜਾ ਟਕਰਾਈ। ਟੱਕਰ ਦਾ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਬੱਸ ਦੇ ਅੰਦਰ ਲੱਗੀਆਂ ਸੀਟਾਂ ਉਖੜ ਕੇ ਯਾਤਰੀਆਂ ਸਮੇਤ ਬਾਹਰ ਡਿੱਗ ਪਈਆਂ। ਚਾਰੇ ਪਾਸੇ ਚੀਕ-ਪੁਕਾਰ ਅਤੇ ਰੋਣ-ਪਿੱਟਣ ਦੀਆਂ ਆਵਾਜ਼ਾਂ ਗੁਜਣ ਲੱਗਿਆ।ਮੌਤ ਦੀ ਗਿਣਤੀ ਵਧਣ ਦਾ ਡਰਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਮੌਤਾਂ ਦੀ ਗਿਣਤੀ ਵਧਣ ਦਾ ਡਰ ਹੈ। ਕੁਝ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਡਰਾਈਵਰ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। 12 ਤੋਂ ਵੱਧ ਯਾਤਰੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਅਤੇ ਐਂਬੂਲੈਂਸ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਜ਼ਖਮੀਆਂ ਨੂੰ ਨੇੜਲੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।ਟਿੱਪਰ ਡਰਾਈਵਰ ਫਰਾਰਹਾਦਸੇ ਤੋਂ ਬਾਅਦ, ਟਿੱਪਰ ਡਰਾਈਵਰ ਮੌਕੇ ਦਾ ਫਾਇਦਾ ਉਠਾ ਕੇ ਭੱਜ ਗਿਆ। ਹਾਦਸੇ ਕਾਰਨ ਹਾਈਵੇਅ ‘ਤੇ ਲੰਮਾ ਟ੍ਰੈਫਿਕ ਜਾਮ ਲੱਗ ਗਿਆ, ਜਿਸਨੂੰ ਪੁਲਿਸ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਸਾਫ਼ ਕਰਵਾ ਲਿਆ। ਪੁਲਿਸ ਨੇ ਦੋਵੇਂ ਨੁਕਸਾਨੇ ਗਏ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਫਰਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।