ਹੁਸ਼ਿਆਰਪੁਰ ਦੇ ਨੌਜਵਾਨ ਰਣਦੀਪ ਸਿੰਘ ਨੇ ਕੈਨੇਡਾ ‘ਚ ਪਾਇਲਟ ਬਣ ਕੇ ਪੰਜਾਬ ਦਾ ਨਾਮ ਕੀਤਾ ਰੌਸ਼ਨ
ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਨੌਜਵਾਨ ਰਣਦੀਪ ਸਿੰਘ ਨੇ ਕੈਨੇਡਾ ‘ਚ ਪਾਇਲਟ ਬਣ ਕੇ ਆਪਣੇ ਪਿੰਡ ਅਤੇ ਪੰਜਾਬ ਦਾ ਨਾਮ ਵਿਦੇਸ਼ਾਂ ਵਿੱਚ ਰੌਸ਼ਨ ਕੀਤਾ ਹੈ। ਸਾਬਕਾ ਸਰਪੰਚ ਜਸਪਾਲ ਸਿੰਘ ਅਤੇ ਮਨਦੀਪ ਕੌਰ ਦੇ ਪੁੱਤਰ ਰਣਦੀਪ ਸਿੰਘ ਦੇ ਕੈਨੇਡਾ ਵਿੱਚ ਪਾਇਲਟ ਬਣਨ ਦੀ ਖ਼ਬਰ ਸੁਣਦਿਆਂ ਹੀ ਜਿੱਥੇ ਟਾਂਡਾ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਹੈ, ਉੱਥੇ ਹੀ ਵਿਦੇਸ਼ਾਂ ਵਿੱਚ ਵੱਸ ਰਹੇ ਪੰਜਾਬੀ ਵੀ ਹਰਦੀਪ ਸਿੰਘ ਦੀ ਇਸ ਵੱਡੀ ਉਪਲੱਬਧੀ ‘ਤੇ ਮਾਣ ਮਹਿਸੂਸ ਕਰ ਰਹੇ ਹਨ।ਇਸ ਸਬੰਧੀ ਪਾਇਲਟ ਰਣਦੀਪ ਸਿੰਘ ਰਾਣੀ ਪਿੰਡ ਦੇ ਪਿਤਾ ਜਸਪਾਲ ਸਿੰਘ ਅਤੇ ਮਾਤਾ ਮਨਦੀਪ ਕੌਰ ਨੇ ਦੱਸਿਆ ਕਿ ਜਵਾਨੀ ਵਿੱਚ ਪੈਰ ਰੱਖਦਿਆਂ ਹੀ ਉਸ ਦੇ ਵਿੱਚ ਕੁਝ ਕਰਕੇ ਵਿਖਾਉਣ ਦਾ ਜਜ਼ਬਾ ਸੀ ਅਤੇ ਉਸ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਸਿਵਲ ਏਵੀਏਸ਼ਨ ਦਾ ਟੈਸਟ ਕਲੀਅਰ ਕਰਕੇ ਇਹ ਵੱਡੀ ਉਪਲੱਬਧੀ ਪ੍ਰਾਪਤ ਕੀਤੀ ਹੈ।ਉਨ੍ਹਾਂ ਹੋਰ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਸਪੁੱਤਰ ਖੇਡਾਂ ਵਿੱਚ ਵੀ ਵਿਸ਼ੇਸ਼ ਦਿਲਚਸਪੀ ਰੱਖਦਾ ਹੈ ਅਤੇ ਉਸ ਨੇ ਘੋੜ ਸਵਾਰੀ ਵਿੱਚ ਵੀ ਰਾਸ਼ਟਰੀ ਤਮਗਾ ਹਾਸਲ ਕਰਕੇ ਉਨਾਂ ਦਾ ਮਾਣ ਵਧਾਇਆ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਪਾਇਲਟ ਬਣੇ ਹਰਦੀਪ ਸਿੰਘ ਦੀ ਇਸ ਵੱਡੀ ਉਪਲੱਬਧੀ ‘ਤੇ ਉਨ੍ਹਾਂ ਦੇ ਘਰ ਰਾਣੀ ਪਿੰਡ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
SikhDiary