ਪੰਜਾਬ ‘ਚ ਇੱਕ ਹੋਰ ਫੇਰਬਦਲ

ਤਰਨ ਤਾਰਨ: ਪੰਜਾਬ ਵਿੱਚ ਇੱਕ ਹੋਰ ਫੇਰਬਦਲ ਕੀਤਾ ਗਿਆ ਹੈ। ਦੋ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਤਰਨ ਤਾਰਨ ਜ਼ਿਲ੍ਹੇ ਵਿੱਚ ਹੋਈਆਂ ਉਪ ਚੋਣਾਂ ਦੇ ਮੱਦੇਨਜ਼ਰ ਪਿਛਲੇ 2 ਮਹੀਨਿਆਂ ਵਿੱਚ ਚੋਣ ਕਮਿਸ਼ਨ ਅਤੇ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਦੇ ਹੁਕਮਾਂ ‘ਤੇ ਕਈ ਪੁਲਿਸ ਮੁਲਾਜ਼ਮਾਂ ਨੂੰ ਦੂਜੇ ਜ਼ਿਲ੍ਹਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ , ਜਦੋਂ ਕਿ ਹੋਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ । ਪੁਲਿਸ ਮੁਲਾਜ਼ਮਾਂ ਵਿਰੁੱਧ ਇਸ ਕਾਰਵਾਈ ਨੇ ਤਰਨ ਤਾਰਨ ਜ਼ਿਲ੍ਹੇ ਵਿੱਚ ਕੰਮ ਕਰਨ ਵਾਲਿਆਂ ਨੂੰ ਹਾਲੇ ਵੀ ਮੁਅੱਤਲੀ ਅਤੇ ਅਗਲੀ ਕਾਰਵਾਈ ਦਾ ਡਰ ਸਤਾਇਆ ਹੋਇਆ ਹੈ।ਇਸਦੀ ਇੱਕ ਹੋਰ ਤਾਜ਼ਾ ਉਦਾਹਰਣ ਉਦੋਂ ਦੇਖਣ ਨੂੰ ਮਿਲੀ ਜਦੋਂ ਗ੍ਰਹਿ ਵਿਭਾਗ ਨੇ ਅੱਜ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਦਾ ਪੀ.ਏ.ਪੀ. ਜਲੰਧਰ ਵਿੱਚ ਤਬਾਦਲਾ ਕਰ ਦਿੱਤਾ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਡੀ.ਸੀ.ਪੀ. ਲੁਧਿਆਣਾ (ਸਥਾਨਕ) ਸਨੇਹਦੀਪ ਸ਼ਰਮਾ ਆਈ.ਪੀ.ਐਸ. ਹੁਣ ਹਰਮਨਬੀਰ ਸਿੰਘ ਗਿੱਲ ਦੀ ਥਾਂ ਫਿਰੋਜ਼ਪੁਰ ਰੇਂਜ ਲਈ ਜ਼ਿੰਮੇਵਾਰ ਹੋਣਗੇ।ਹਰਮਨਬੀਰ ਸਿੰਘ ਦੇ ਤਬਾਦਲੇ ਸੰਬੰਧੀ ਹੁਕਮ ਕੰਚਨਪ੍ਰੀਤ ਕੌਰ ਮਾਮਲੇ ਵਿੱਚ ਤਸੱਲੀਬਖਸ਼ ਜਵਾਬ ਦੇਣ ਜਾਂ ਕੋਈ ਸਖ਼ਤ ਕਾਰਵਾਈ ਕਰਨ ਵਿੱਚ ਉਸਦੀ ਅਸਫ਼ਲਤਾ ਨੂੰ ਵੀ ਦਰਸਾਉਂਦੇ ਹਨ। ਜ਼ਿਕਰਯੋਗ ਹੈ ਕਿ ਜ਼ਿਮਨੀ ਚੋਣ ਅਤੇ ਕੰਚਨਪ੍ਰੀਤ ਕੌਰ ਮਾਮਲੇ ਦੇ ਮੱਦੇਨਜ਼ਰ, ਤਰਨਤਾਰਨ ਜ਼ਿਲ੍ਹੇ ਵਿੱਚ ਐਸ.ਐਸ.ਪੀ. ਰਵਜੋਤ ਗਰੇਵਾਲ ਅਤੇ ਦੋ ਡੀ.ਐਸ.ਪੀ. ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕਈ ਕਰਮਚਾਰੀਆਂ ਨੂੰ ਪਹਿਲਾਂ ਹੀ ਜ਼ਿਲ੍ਹੇ ਤੋਂ ਬਾਹਰ ਤਬਦੀਲ ਕੀਤਾ ਜਾ ਚੁੱਕਾ ਹੈ।