ਲੁਧਿਆਣਾ ਤੇ ਉਪ-ਖਜ਼ਾਨਾ ਦਫ਼ਤਰਾਂ ’ਚ 4 ਤੋਂ 6 ਦਸੰਬਰ ਤੱਕ “ਪੈਨਸ਼ਨਰ ਸੇਵਾ ਮੇਲਾ-2” ਕੀਤਾ ਜਾਵੇਗਾ ਆਯੋਜਿਤ

ਸਮਰਾਲਾ : ਜ਼ਿਲ੍ਹਾ ਖਜ਼ਾਨਾ ਦਫ਼ਤਰ, ਲੁਧਿਆਣਾ ਅਤੇ ਉਪ-ਖਜ਼ਾਨਾ ਦਫ਼ਤਰਾਂ ਵਿੱਚ 4 ਤੋਂ 6 ਦਸੰਬਰ ਤੱਕ “ਪੈਨਸ਼ਨਰ ਸੇਵਾ ਮੇਲਾ-2” ਆਯੋਜਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਖਜ਼ਾਨਾ ਅਧਿਕਾਰੀ, ਲੁਧਿਆਣਾ ਉਪਨੀਤ ਸਿੰਘ ਨੇ ਦੱਸਿਆ ਕਿ ਵਿੱਤ ਵਿਭਾਗ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ, ਪੈਨਸ਼ਨਰ ਸੇਵਾ ਮੇਲਾ 4 ਤੋਂ 6 ਦਸੰਬਰ ਤੱਕ ਦੁਬਾਰਾ ਲਗਾਇਆ ਜਾ ਰਿਹਾ ਹੈ। ਮੇਲੇ ਦਾ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਿਲ੍ਹਾ ਖਜ਼ਾਨਾ ਦਫ਼ਤਰ ਲੁਧਿਆਣਾ ਦੇ ਨਾਲ-ਨਾਲ ਉਪ-ਖਜ਼ਾਨਾ ਦਫ਼ਤਰ ਸਮਰਾਲਾ, ਖੰਨਾ, ਜਗਰਾਉਂ, ਪਾਇਲ ਅਤੇ ਰਾਏਕੋਟ ਵਿੱਚ ਵੀ ਪੈਨਸ਼ਨਰ ਸੇਵਾ ਮੇਲਾ ਲੱਗੇਗਾ।ਮੇਲੇ ਵਿੱਚ ਮਿਲਣ ਵਾਲੀ ਸੁਵਿਧਾਵਾਂਮੇਲੇ ਵਿੱਚ ਪੈਨਸ਼ਨਰ ਸੇਵਾ ਪੋਰਟਲ ਰਾਹੀਂ ਪੈਨਸ਼ਨਰਾਂ ਦੀ ਈ-ਕੇ.ਵਾਈ.ਸੀ. ਅਤੇ ਜੀਵਨ ਪ੍ਰਮਾਣ ਪੱਤਰ (Digital Life Certificate) ਦੀ ਪ੍ਰਕਿਰਿਆ ਪੂਰੀ ਕਰਵਾਈ ਜਾਵੇਗੀ। ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਵਿੱਤ ਵਿਭਾਗ ਪੰਜਾਬ ਵੱਲੋਂ 13 ਤੋਂ 15 ਨਵੰਬਰ 2025 ਤੱਕ ਸਾਰੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਵਿੱਚ ਪੈਨਸ਼ਨਰ ਸੇਵਾ ਮੇਲਾ ਕਰਵਾਇਆ ਗਿਆ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਹਿੱਸਾ ਲੈ ਕੇ ਆਪਣੀ ਈ-ਕੇ.ਵਾਈ.ਸੀ. ਅਤੇ ਡਿਜੀਟਲ ਲਾਈਫ ਸਰਟੀਫਿਕੇਟ ਦੀ ਪ੍ਰਕਿਰਿਆ ਪੂਰੀ ਕਰਵਾਈ ਸੀ।ਪੈਨਸ਼ਨਰਾਂ ਨੂੰ ਅਪੀਲਜ਼ਿਲ੍ਹਾ ਖਜ਼ਾਨਾ ਅਫ਼ਸਰ ਲੁਧਿਆਣਾ ਉਪਨੀਤ ਸਿੰਘ ਨੇ ਸਾਰੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਲਾਭਪਾਤਰੀਆਂ ਨੇ ਅਜੇ ਤੱਕ ਆਪਣੀ ਈ-ਕੇਵਾਈਸੀ ਅਤੇ ਡਿਜੀਟਲ ਲਾਈਫ ਸਰਟੀਫਿਕੇਟ ਦੀ ਪ੍ਰਕਿਰਿਆ ਪੂਰੀ ਨਹੀਂ ਕਰਵਾਈ, ਉਹ 4 ਤੋਂ 6 ਦਸੰਬਰ ਤੱਕ ਹੋਣ ਵਾਲੇ ‘ਪੈਨਸ਼ਨਰ ਸੇਵਾ ਮੇਲਾ-2’ ਵਿੱਚ ਜ਼ਰੂਰ ਹਿੱਸਾ ਲੈਣ ਅਤੇ ਇਨ੍ਹਾਂ ਮਹੱਤਵਪੂਰਨ ਸੇਵਾਵਾਂ ਦਾ ਲਾਭ ਉਠਾਉਣ।