ਪਟਿਆਲਾ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤੇ ਗਏ PRTC, ਪਨਬੱਸ ਦੇ ਕੱਚੇ ਕਰਮਚਾਰੀਆਂ ਦਾ ਕਰਵਾਇਆ ਗਿਆ ਮੈਡੀਕਲ

ਪਟਿਆਲਾ : ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ ਕਰ ਰਹੇ 28 ਤਰੀਕ ਨੂੰ ਪਟਿਆਲਾ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤੇ ਗਏ PRTC, ਪਨਬੱਸ ਦੇ ਕੱਚੇ ਕਰਮਚਾਰੀਆਂ ਨੂੰ ਅੱਜ ਮਾਤਾ ਕੌਸ਼ਲਿਆ ਹਸਪਤਾਲ ਵਿੱਚ ਪੁਲਿਸ ਮੈਡੀਕਲ ਕਰਵਾਉਣ ਲਈ ਲੈ ਕੇ ਪਹੁੰਚੀ। ਅੱਜ 25 ਤੋਂ 30 PRTC ਪਨਬਸ ਦੇ ਕੱਚੇ ਕਰਮਚਾਰੀਆਂ ਦਾ ਮੈਡੀਕਲ ਕਰਵਾਇਆ ਗਿਆ। ਇਸ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਵਾਪਸ ਘੱਗਾ ਥਾਣੇ ਲੈ ਕੇ ਵਾਪਸ ਗਈ। ਇਸ ਮੌਕੇ ‘ਤੇ ਮੈਡੀਕਲ ਚੈੱਕਅੱਪ ਲਈ ਪਹੁੰਚੇ ਕੱਚੇ ਕਰਮਚਾਰੀਆਂ ਨੇ ਗੱਲ ਕੀਤੀ ਅਤੇ ਦੱਸਿਆ ਕਿਵੇਂ ਪੁਲਿਸ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਅਤੇ ਸ਼ਾਂਤੀਪੂਰਨ ਪ੍ਰਦਰਸ਼ਨ ਵਿੱਚ ਮਾਹੌਲ ਵਿਗੜਿਆ।ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਆਪਣੀਆਂ ਮੰਗਾਂ ਮਨਵਾਉਣ ਲਈ ਧਰਨਾ ਦੇ ਰਹੀਆਂ ਸਾਂ ਪਰ ਪੁਲਿਸ ਨੇ ਜਾਣਬੁੱਝ ਕੇ ਸਾਡੇ ‘ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਗ੍ਰਿਫ਼ਤਾਰ ਕਰਕੇ ਥਾਣੇ ਲੈ ਗਏ। ਉੱਥੇ ਕੁਝ ਦੋਸ਼ੀ ਅਜਿਹੇ ਵੀ ਸਨ ਜਿਨ੍ਹਾਂ ਨੇ ਪੁਲਿਸ ‘ਤੇ ਵੱਡੇ ਦੋਸ਼ ਲਾਏ ਕਿ ਸਿਵਲ ਹਸਪਤਾਲ ਵਿੱਚ ਤਾਇਨਾਤ ਪੁਲਿਸ ਕਰਮੀਆਂ ਨੇ ਉਨ੍ਹਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਹੈ। ਇਹ ਦੋਸ਼ ਨੌਜਵਾਨ ਸੁਲਤਾਨ ਸਿੰਘ ਨੇ ਲਾਏ ਹਨ, ਜੋ ਕਿ ਪੀ.ਆਰ.ਟੀ.ਵਾਈ. ਪਨਬੱਸ ਦਾ ਕੱਚਾ ਕੰਟਰੈਕਟ ਕਰਮਚਾਰੀ ਹੈ। ਉਸਨੇ ਕਿਹਾ ਕਿ ਘਟਨਾ ਦੀ ਵੀਡੀਓ ਦੇਖੀ ਜਾਣੀ ਚਾਹੀਦੀ ਹੈ, ਜਿਸ ਵਿੱਚ ਸਾਫ਼ ਦਿਸ ਰਿਹਾ ਹੈ ਕਿ ਕਿਵੇਂ ਸਿਵਲ ਵਿੱਚ ਤਾਇਨਾਤ ਇੱਕ ਪੁਲਿਸ ਕਰਮਚਾਰੀ ਉਸਨੂੰ ਘੜੀਸ ਕੇ ਲੈ ਕੇ ਜਾ ਰਿਹਾ ਹੈ।