ਪੰਜਾਬ ਦੇ ਮੁਕੇਰੀਆਂ ਜ਼ਿਲ੍ਹੇਂ ’ਚ ਅੱਜ ਰਹੇਗੀ ਬਿਜਲੀ ਬੰਦ
ਹੁਸ਼ਿਆਰਪੁਰ : ਸਬ-ਅਰਬਨ ਉਪ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਰਾਜੀਵ ਜਸਵਾਲ ਅਤੇ ਜੇ.ਈ. ਵਿਨੈ ਕੁਮਾਰ ਨੇ ਦੱਸਿਆ ਕਿ 132 ਕੇ.ਵੀ. ਸਬ-ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਆਦਮਵਾਲ ਯੂ.ਪੀ.ਐਸ. ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਅੱਜ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਰਕੇ ਆਦਮਵਾਲ, ਸਲੇਰਨ, ਮੰਗੂਵਾਲ ਨਾਰੀ, ਥਥਲਾਂ, ਸ਼ੇਰਪੁਰ ਵਾਹਿਤੀਆਂ, ਮਾਊਂਟ ਵਿਊ ਕਲੋਨੀ ਅਤੇ ਕੋਟਲਾ ਗੌਂਸਪੁਰ ਆਦਿ ਇਲਾਕੇ ਪ੍ਰਭਾਵਿਤ ਹੋਣਗੇ।ਇਸੇ ਤਰ੍ਹਾਂ ਉਪ ਮੰਡਲ ਅਧਿਕਾਰੀ ਪਾਵਰਕਾਮ ਮੁਕੇਰੀਆਂ ਨੇ ਦੱਸਿਆ ਕਿ ਅੱਜ 66 ਕੇ.ਵੀ. ਸਬ-ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਮਾਡਲ ਟਾਊਨ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਮਾਡਲ ਟਾਊਨ, ਗੁੜੀਆ ਸ਼ਿਵਾਲਾ, ਰਾਜੀਵ ਕਲੋਨੀ, ਦਰਜ਼ੀਆ ਮੁਹੱਲਾ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
SikhDiary