ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਦੀ ਕਾਰ ਗੰਭੀਰ ਸੜਕ ਹਾਦਸੇ ਦਾ ਹੋਈ ਸ਼ਿਕਾਰ

ਚਮਕੌਰ ਸਾਹਿਬ: ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਦੀ ਕਾਰ ਇੱਕ ਗੰਭੀਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ।ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਕਾਰ ਦੀ ਟੱਕਰ ਇੱਕ ਦੂਜੀ ਨਾਲ ਆਹਮੋ-ਸਾਹਮਣੇ ਹੋ ਗਈ । ਹਾਦਸੇ ਸਮੇਂ ਵਿਧਾਇਕ ਡਾ. ਚਰਨਜੀਤ ਸਿੰਘ ਖੁਦ ਕਾਰ ਵਿੱਚ ਮੌਜੂਦ ਸਨ, ਜਦੋਂ ਕਿ ਡਰਾਈਵਰ ਗੱਡੀ ਚਲਾ ਰਿਹਾ ਸੀ।ਇਹ ਹਾਦਸਾ ਨਹਿਰ ਦੇ ਪੁਲ ਦੇ ਨੇੜੇ ਇੱਕ ਜੰਕਸ਼ਨ ‘ਤੇ ਵਾਪਰਿਆ। ਟੱਕਰ ਵਿੱਚ ਦੂਜੀ ਕਾਰ ਵਿੱਚ ਸਵਾਰ ਇੱਕ ਔਰਤ ਵੀ ਜ਼ਖਮੀ ਹੋ ਗਈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।