ਪੰਜਾਬ ਵਿਜੀਲੈਂਸ ਨੇ ਬਟਾਲਾ ਦੇ SDM ਵਿਕਰਮਜੀਤ ਸਿੰਘ ਦੇ ਸਰਕਾਰੀ ਘਰ ‘ਤੇ ਮਾਰਿਆ ਛਾਪਾ

ਬਟਾਲਾ: ਪੰਜਾਬ ਵਿਜੀਲੈਂਸ ਨੇ ਬੀਤੀ ਰਾਤ ਬਟਾਲਾ ਦੇ ਐਸ.ਡੀ.ਐਮ. ਵਿਕਰਮਜੀਤ ਸਿੰਘ ਦੇ ਸਰਕਾਰੀ ਘਰ ‘ਤੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ।ਲਗਭਗ ਤਿੰਨ ਘੰਟੇ ਘਰ ਤੋਂ ਪੁੱਛਗਿੱਛ ਅਤੇ ਤਲਾਸ਼ੀ ਲੈਣ ਤੋਂ ਬਾਅਦ, ਵਿਜੀਲੈਂਸ ਟੀਮ ਐਸ.ਡੀ.ਐਮ. ਨੂੰ ਇੱਕ ਗੱਡੀ ਵਿੱਚ ਲੈ ਗਈ। ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਨੂੰ ਪਹਿਲਾਂ ਹੀ ਸੀਲ ਕਰ ਦਿੱਤਾ ਗਿਆ ਸੀ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਵਿਜੀਲੈਂਸ ਟੀਮ ਨੇ ਐਸ.ਡੀ.ਐਮ. ਵਿਰੁੱਧ ਇਹ ਕਾਰਵਾਈ ਕਿਉਂ ਕੀਤੀ।