PRTC ਤੇ ਇੰਡੋ-ਕੈਨੇਡੀਅਨ ਬੱਸ ਵਿਚਕਾਰ ਜ਼ਬਰਦਸਤ ਟੱਕਰ , 15 ਯਾਤਰੀ ਜ਼ਖਮੀ

ਪਟਿਆਲਾ: ਪੀ.ਆਰ.ਟੀ.ਸੀ. ਦੀ ਇੱਕ ਬੱਸ ਇੰਡੋ-ਕੈਨੇਡੀਅਨ ਬੱਸ (An Indo-Canadian Bus) ਨਾਲ ਟਕਰਾ ਗਈ। ਹਾਦਸੇ ਵਿੱਚ ਲਗਭਗ 15 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਰਾਜਪੁਰਾ ਦੇ ਗਗਨ ਚੌਕ ਨੇੜੇ ਵਾਪਰਿਆ। ਪੀ.ਆਰ.ਟੀ.ਸੀ. ਬੱਸ (PRTC Bus) ਡਰਾਈਵਰ ਦੀ ਹਾਲਤ ਗੰਭੀਰ ਹੈ ਅਤੇ ਉਸਨੂੰ ਇਲਾਜ ਲਈ ਪਟਿਆਲਾ ਭੇਜਿਆ ਗਿਆ ਹੈ।ਇਸ ਦੇ ਨਾਲ ਹੀ , ਬੱਸ ਕੰਡਕਟਰ ਵੀ ਜ਼ਖਮੀ ਹੋ ਗਿਆ। ਹਾਦਸੇ ਵਿੱਚ ਜ਼ਖਮੀ ਤਿੰਨ ਲੋਕਾਂ ਨੂੰ ਪੀ.ਜੀ.ਆਈ. (PGI) ਅਤੇ 10 ਨੂੰ ਰਾਜਿੰਦਰਾ ਸਰਕਾਰੀ ਹਸਪਤਾਲ (Rajindra Government Hospital) ਲਿਜਾਇਆ ਗਿਆ। ਇਸ ਦੌਰਾਨ, ਹਾਦਸੇ ਦੀ ਸੂਚਨਾ ਮਿਲਦੇ ਹੀ, ਪੁਲਿਸ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।