ਲੁਧਿਆਣਾ ਦੇ ਮੋਗਾ ਜ਼ਿਲ੍ਹੇਂ ’ਚ 22 ਤੇ 23 ਨਵੰਬਰ ਨੂੰ ਬਿਜਲੀ ਸਪਲਾਈ ਰਹੇਗੀ ਬੰਦ
ਮੋਗਾ : ਸ਼ਨੀਵਾਰ ਅਤੇ ਐਤਵਾਰ 22 ਤੇ 23 ਨਵੰਬਰ ਨੂੰ 132 ਕੇ.ਵੀ. ਮੋਗਾ 1 ਤੋਂ ਚੱਲਣ ਵਾਲੇ 11 ਕੇ.ਵੀ. ਐੱਫ.ਸੀ.ਆਈ. ਫੀਡਰ ਦੀ ਜ਼ਰੂਰੀ ਮੁਰੰਮਤ ਲਈ ਨਵਾਂ ਫੀਡਰ ਖਿੱਚਣ ਵਾਸਤੇ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ 11 ਕੇ.ਵੀ. ਐੱਫ.ਸੀ.ਆਈ. ਫੀਡਰ ਅਤੇ 11 ਕੇ.ਵੀ. ਜ਼ੀਰਾ ਰੋਡ ਫੀਡਰ, 11 ਕੇ.ਵੀ. ਦੱਤ ਰੋਡ ਫੀਡਰ, 11 ਕੇ.ਵੀ. ਐੱਸ.ਏ.ਐੱਸ. ਨਗਰ ਫੀਡਰ ਸਵੇਰੇ 09 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਉੱਤਰੀ ਮੋਗਾ ਤੋਂ ਐੱਸ.ਡੀ.ਓ. ਜਗਸੀਰ ਸਿੰਘ ਅਤੇ ਜੇ.ਈ. ਰਾਜਿੰਦਰ ਸਿੰਘ ਵਿਰਦੀ ਨੇ ਦਿੱਤੀ।ਉਨ੍ਹਾਂ ਆਖਿਆ ਕਿ ਇਸ ਕਾਰਨ ਜ਼ੀਰਾ ਰੋਡ, ਸੋਢੀ ਨਗਰ, ਜੀ.ਟੀ. ਰੋਡ ਵੀ ਮਾਰਟ ਸਾਈਡ, ਜੀ.ਟੀ. ਰੋਡ ਬਿਗ ਬੈਨ ਵਾਲੀ ਸਾਈਡ, ਚੱਕੀ ਵਾਲੀ ਗਲੀ, ਅਜੀਤ ਨਗਰ, ਮਨਚੰਦਾ ਕਲੋਨੀ, ਭਗਤ ਸਿੰਘ ਕਲੋਨੀ, ਪੱਕਾ ਦੋਸਾਂਝ ਰੋਡ, ਬਸਤੀ ਗੋਬਿੰਦਗੜ੍ਹ, ਅਕਾਲਸਰ ਰੋਡ, ਬਾਬਾ ਸੂਰਤ ਸਿੰਘ ਨਗਰ, ਜੁਝਾਰ ਨਗਰ, ਲਾਲ ਸਿੰਘ ਵਾਲੀ ਗਲੀ, ਟਾਂਗੇ ਵਾਲੀ ਗਲੀ, ਦੱਤ ਰੋਡ ਸਿਵਲ ਲਾਈਨ, ਜੇਲ੍ਹ, ਡੀ.ਸੀ. ਕੰਪਲੈਕਸ, ਜੇਲ੍ਹ ਵਾਲੀ ਗਲੀ, ਮੈਜਿਸਟਿਕ ਰੋਡ, ਜੰਡੂ ਵਾਲੀ ਗਲੀ, ਕਬਾੜ ਮਾਰਕੀਟ, ਐਫ.ਸੀ.ਆਈ. ਰੋਡ, ਕਿਚਲੂ ਸਕੂਲ, ਇੰਪਰੂਵਮੈਂਟ ਟਰੱਸਟ ਮਾਰਕੀਟ, ਕੋਰਟ ਕੰਪਲੈਕਸ, ਸੈਸ਼ਨ ਕੋਰਟ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ।
SikhDiary