ਸੰਘਣੀ ਧੁੰਦ ‘ਚ ਲਿਪਟਿਆ ਸ਼ਹਿਰ , ਕੜਾਕੇ ਦੀ ਠੰਡ ਦਾ ਕਰਵਾਇਆ ਅਹਿਸਾਸ

ਹੁਸ਼ਿਆਰਪੁਰ: ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਵਿੱਚ ਹੀ ਅੱਜ ਸਵੇਰੇ ਸੰਘਣੀ ਧੁੰਦ ਛਾਈ ਰਹੀ। ਸਵੇਰ ਤੋਂ ਪਈ ਇਸ ਸੰਘਣੀ ਧੁੰਦ ਕਾਰਨ ਜਿੱਥੇ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਅਹਿਸਾਸ ਹੋਇਆ ,ਉੱਥੇ ਹੀ ਸੜਕ ‘ਤੇ ਵਾਹਨ ਚਾਲਕਾਂ ਨੂੰ ਆਪਣੀ ਗੱਡੀਆਂ ਆਮ ਨਾਲੋਂ ਹੋਲੀਆਂ ਚਲਾਉਣੀਆਂ ਪਈਆਂ।ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ, ਟਾਂਡਾ-ਸ੍ਰੀ ਹਰਗੋਬਿੰਦਪੁਰ ਰਾਸ਼ਟਰੀ ਰਾਜਮਾਰਗ ਅਤੇ ਟਾਂਡਾ-ਬੇਗੋਵਾਲ ਸੜਕ ‘ਤੇ ਕਈ ਥਾਵਾਂ ‘ਤੇ ਸੰਘਣੀ ਧੁੰਦ ਕਾਰਨ ਟ੍ਰੈਫਿਕ ਜਾਮ ਹੋ ਗਿਆ। ਨਵੰਬਰ ਦੇ ਅੱਧ ਵਿੱਚ ਸ਼ੁਰੂ ਹੋਈ ਇਹ ਧੁੰਦ ਹੁਣ ਠੰਢ ਲੈ ਕੇ ਆਈ ਹੈ। ਮੌਸਮ ਮਾਹਿਰਾਂ ਦਾ ਅਨੁਮਾਨ ਹੈ ਕਿ ਇਹ ਸਾਲ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਠੰਢਾ ਰਹੇਗਾ।ਹਾਲਾਂਕਿ, ਹੁਣ ਤੱਕ ਮੀਂਹ ਨਾ ਪੈਣ ਕਾਰਨ, ਇਹ ਠੰਡਾ ਮੌਸਮ ਲੋਕਾਂ ਦੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸੇਵਾਮੁਕਤ ਡਿਪਟੀ ਡਾਇਰੈਕਟਰ, ਸਿਹਤ ਵਿਭਾਗ, ਚੰਡੀਗੜ੍ਹ, ਡਾ. ਕੇਵਲ ਸਿੰਘ, ਸੀਨੀਅਰ ਮੈਡੀਕਲ ਅਫ਼ਸਰ, ਟਾਂਡਾ, ਡਾ. ਕੇਵਲ ਸਿੰਘ ਕਾਜਲ, ਡਾ. ਲਵਪ੍ਰੀਤ ਸਿੰਘ ਪਾਬਲਾ, ਡਾ. ਅਮਿਤ ਪਾਠਕ, ਅਤੇ ਸੇਵਾਮੁਕਤ ਸਿਵਲ ਸਰਜਨ, ਹੁਸ਼ਿਆਰਪੁਰ, ਡਾ. ਪ੍ਰੀਤ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਦੀਆਂ ਦੀ ਸ਼ੁਰੂਆਤ ਵਿੱਚ ਠੰਡ ਤੋਂ ਬਚਣ ਲਈ ਸਾਨੂੰ ਬਹੁਤ ਜ਼ਿਆਦਾ ਚੌਕਸ ਰਹਿਣਾ ਚਾਹੀਦਾ ਹੈ।