ਪੰਜਾਬ ਸਰਕਾਰ ਨੇ ਸੂਬੇ ਦੇ ਸਰਪੰਚਾਂ ਲਈ ਕੀਤਾ ਇੱਕ ਵੱਡਾ ਐਲਾਨ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਦੇ ਸਰਪੰਚਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਸਰਕਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਪੰਚਾਇਤ ਦੀ ਆਮਦਨ ਦੇ ਆਧਾਰ ‘ਤੇ ਸਰਪੰਚਾਂ ਨੂੰ ਮਾਣ ਭੱਤਾ ਦਿੱਤਾ ਜਾਵੇਗਾ। ਜਿੰਨਾ ਪੰਚਾਇਤਾਂ ਦੇ ਕੋਲ ਆਪਣੇ ਫੰਡ ਮੌਜੂਦ ਹਨ ਅਤੇ ਆਮਦਨ ਦਾ ਕੋਈ ਸਰੋਤ ਹਨ ,ਉਹ ਆਪਣਾ ਮਾਣ ਭੱਤਾ ਖੁਦ ਹੀ ਫੰਡ ਜੁਟਾ ਕੇ ਦੇ ਸਕਣਗੀਆਂ ।ਇਸ ਤੋਂ ਇਲਾਵਾ, ਜਿਨ੍ਹਾਂ ਪੰਚਾਇਤਾਂ ਕੋਲ ਆਮਦਨ ਦਾ ਕੋਈ ਸਰੋਤ ਨਹੀਂ ਹੈ ਜਾਂ ਫੰਡਾਂ ਦੀ ਘਾਟ ਹੈ, ਉਨ੍ਹਾਂ ਲਈ ਬਲਾਕ ਕਮੇਟੀ ਮਾਣ ਭੱਤੇ ਦਾ ਪ੍ਰਬੰਧਨ ਕਰੇਗੀ। ਇਸ ਫ਼ੈਸਲੇ ਦਾ ਅਰਥ ਹੈ ਕਿ ਪੰਚਾਇਤਾਂ ਨੂੰ ਉਨ੍ਹਾਂ ਦੀ ਵਿੱਤੀ ਸਥਿਤੀ ਦੇ ਆਧਾਰ ‘ਤੇ ਮਾਣ ਭੱਤੇ ਲਈ ਵੱਖਰਾ ਫੰਡ ਮਿਲੇਗਾ। ਇਸ ਨਾਲ ਸਰਪੰਚਾਂ ਨੂੰ ਕਾਫ਼ੀ ਫਾਇਦਾ ਹੋਵੇਗਾ।