ਪੰਜਾਬ ਦੇ ਕੋਟਕਪੂਰਾ ਜ਼ਿਲ੍ਹੇਂ ’ਚ 16 ਨਵੰਬਰ ਨੂੰ ਬਿਜਲੀ ਰਹੇਗੀ ਬੰਦ

ਕੋਟਕਪੂਰਾ :  ਪੰਜਾਬ ਦੇ ਕੋਟਕਪੂਰਾ ਵਿੱਚ ਬਿਜਲੀ ਬੰਦ ਹੋਣ ਦੀ ਸੂਚਨਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਇੰਜੀਨੀਅਰ ਅਮਨਦੀਪ ਸਿੰਘ, ਏ.ਡੀ.ਸ਼ਨਲ ਐੱਸ.ਡੀ.ਓ. ਅਤੇ ਇੰਜੀਨੀਅਰ ਮਨਜੀਤ ਸਿੰਘ, ਜੇ.ਈ., ਸਬ ਅਰਬਨ ਸਬ ਡਵੀਜ਼ਨ, ਪੀ.ਐੱਸ.ਪੀ.ਸੀ.ਐੱਲ., ਕੋਟਕਪੂਰਾ ਨੇ ਦੱਸਿਆ ਕਿ 132 ਕੇ.ਵੀ. ਸਬ ਸਟੇਸ਼ਨ ਦੇਵੀਵਾਲਾ ਰੋਡ ਗਰਿੱਡ ਨੰਬਰ-2 ਅਤੇ 66 ਕੇ.ਵੀ. ਸਬ ਸਟੇਸ਼ਨ ਰਾਮਸਰ ਤੋਂ ਚੱਲਦੇ 11 ਕੇ.ਵੀ. ਕੋਟਕਪੂਰਾ ਸ਼ਹਿਰੀ ਅਤੇ 11 ਕੇ.ਵੀ. ਬੀੜ ਰੋਡ, ਹਰਿਆਲੀ।ਇਸ ਤੋਂ ਇਲਾਵਾ, ਨਵੀਂ ਦਾਣਾ ਮੰਡੀ ‘ਤੇ 11 ਕੇ.ਵੀ. ਅਰਵਿੰਦ ਨਗਰ, ਦੇਵੀਵਾਲਾ ਯੂ.ਪੀ.ਐਸ. (ਸਾਰੇ 11 ਕੇ.ਵੀ. ਫੀਡਰ) 11 ਕੇ.ਵੀ. ਪ੍ਰੇਮ ਨਗਰ, ਗੁਰੂ ਤੇਗ ਬਹਾਦਰ ਨਗਰ, ਡਿਸਪੋਜ਼ਲ ਫੀਡਰਾਂ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ 16 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।ਇਸ ਨਾਲ ਮੋਗਾ ਰੋਡ, ਦੇਵੀਵਾਲਾ ਰੋਡ, ਨਵਾਂ ਬੱਸ ਸਟੈਂਡ, ਕੁੜੀਆਂ ਵਾਲਾ ਸਕੂਲ, ਪ੍ਰੇਮ ਨਗਰ, ਜੀਵਨ ਨਗਰ, ਗੁਰੂ ਤੇਗ ਬਹਾਦਰ ਨਗਰ, ਕਪੂਰ ਪੱਤਰਿਕਾ ਸਟਰੀਟ, ਗੁਰਦੁਆਰਾ ਬਾਜ਼ਾਰ ਆਦਿ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।