ਦਿੱਲੀ ਤੋ ਨਨਕਾਣਾ ਸਾਹਿਬ ਤੱਕ ਜਾਣ ਵਾਲੇ ਨਗਰ ਕੀਤਰਨ ਵਿੱਚ ਸ਼ਮੂਲੀਅਤ ਕਰਨ ਲਈ ਸ੍ਰ ਪਰਮਜੀਤ ਸਿੰਘ ਸਰਨਾ ਨੇ ਜਥੇਦਾਰ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿੱਤਾ ਸੱਦਾ ਪੱਤਰ

ਨਗਰ ਕੀਤਰਨ 28 ਅਕਤੂਬਰ ਨੂੰ ਦਿੱਲੀ ਤੋਂ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ-ਸਰਨਾ ਪਾਕਿਸਤਾਨ ਸਰਕਾਰ ਕੋਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਦਿੱਲੀ ਤੋ ਨਨਕਾਣਾ ਸਾਹਿਬ ਨਗਰ ਕੀਰਤਨ ਲਿਜਾਣ ਦੀ ਇਜ਼ਾਜਤ ਮਿਲਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਇਸ ਨਗਰ ਕੀਤਰਨ ਵਿੱਚ ਸ਼ਮੂਲੀਅਤ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੂੰ ਸੱਦਾ ਪੱਤਰ ਦਿੱਤਾ ਤੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਨਗਰ ਕੀਤਰਨ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆ ਪ੍ਰਾਪਤ ਕਰਨ। ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਜੀ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਨੇ ਦਫਤਰ ਵਿੱਚ ਮੌਜੂਦ ਭਾਈ ਰਣਜੀਤ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਦੇ ਨਿੱਜੀ ਸਹਾਇਕ ਇੰਜੀਨੀਅਰ ਸੁਖਮਿੰਦਰ ਸਿੰਘ ਨੂੰ ਪੱਤਰ ਸੱਦਾ ਦਿੰਦਿਆ ਬੇਨਤੀ ਕੀਤੀ ਕਿ 28 ਅਕਤੂਬਰ 2019 ਨੂੰ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋ ਦਿੱਲੀ ਤੋ ਨਨਕਾਣਾ ਸਾਹਿਬ ਤੱਕ ਜਾਣ ਵਾਲੇ ਨਗਰ ਕੀਤਰਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨਾਲ ਸ਼ਮੂਲੀਅਤ ਕਰਨ। ਸ੍ਰ ਸਰਨਾ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਵੀ ਸੱਦਾ ਪੱਤਰ ਦਿੱਤਾ ਤੇ ਕਿਹਾ ਕਿ ਉਹ ਸ਼ਾਮਲ ਹੋ ਕੇ ਆਪਣੀ ਵਿਦਵਤਾ ਦੇ ਤਜਰਬਿਆ ਦੀ ਸੰਗਤਾਂ ਨਾਲ ਸਾਂਝ ਪਾਉਣ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਹੀ ਪਾਕਿਸਤਾਨ ਸਰਕਾਰ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਓਕਾਬ ਬੋਰਡ ਨੇ ਉਹਨਾਂ ਨੂੰ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਇੱਕ ਵਾਰੀ ਫਿਰ ਨਗਰ ਕੀਤਰਨ ਲੈ ਕੇ ਆਉ ਪਰ ਉਹਨਾਂ ਨੇ ਉਸ ਵੇਲੇ ਕੋਈ ਜ਼ਿਕਰ ਇਸ ਕਰਕੇ ਨਹੀ ਕੀਤਾ ਸੀ ਕਿਉਕਿ ਉਹਨਾਂ ਕੋਲ ਲਿਖਤੀ ਕੁਝ ਨਹੀ ਸੀ। ਇਸੇ ਤਰ•ਾ ਇੱਕ ਪੱਤਰ ਪਾਕਿਸਤਾਨ ਸਰਕਾਰ ਨੇ 2017 ਵਿੱਚ ਦਿੱਤਾ ਤੇ ਦੂਸਰਾ ਪੱਤਰ 28 ਅਪ੍ਰੈਲ 2019 ਨੂੰ ਪੱਤਰ ਜਾਰੀ ਕਰਕੇ ਸਾਰਾ ਰੂਟ ਬਣਾ ਦਿੱਤਾ ਗਿਆ। ਉਹਨਾਂ ਕਿਹਾ ਕਿ ਉਹ ਆਪਣੀ ਕੇਂਦਰ ਸਰਕਾਰ ਨੂੰ ਵੀ ਪੱਤਰ ਭੇਜ ਚੁੱਕੇ ਹਨ ਤੇ ਸਾਬਕਾ ਵਿਦੇਸ਼ ਮੰਤਰੀ ਸ੍ਰੀਮਤੀ ਸ਼ੁਸ਼ਮਾ ਸਵਰਾਜ ਤੇ ਸਾਬਕਾ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਮਿਲੇ ਸਨ ਜਿਹਨਾਂ ਨੇ ਪੂਰਾ ਭਰੋਸਾ ਦਿੱਤਾ ਕਿ ਭਾਜਪਾ ਸਰਕਾਰ ਹਰ ਪ੍ਰਕਾਰ ਦਾ ਸਹਿਯੋਗ ਕਰੇਗੀ। ਉਹਨਾਂ ਕਿਹਾ ਕਿ 28 ਅਕਤੂਬਰ 2019 ਨੂੰ ਇਹ ਨਗਰ ਕੀਤਰਨ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋ ਅਰਦਾਸ ਕਰਕੇ ਚੱਲੇਗਾ। ਉਹਨਾਂ ਕਿਹਾ ਕਿ ਜਲਦੀ ਹੀ ਇੱਕ ਵਫਦ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲੇਗਾ ਤੇ ਉਹਨਾਂ ਨੂੰ ਵੀ ਸਤਿਕਾਰ ਸਾਹਿਤ ਬੇਨਤੀ ਕੀਤੀ ਜਾਵੇਗੀ ਕਿ ਉਹ ਨਗਰ ਕੀਤਰਨ ਲਈ ਲੋੜੀਦੇ ਪ੍ਰਬੰਧ ਕਰਨ ਤੇ 28 ਅਕਤੂਬਰ ਨੂੰ ਰਵਾਨਗੀ ਵਾਲੀ ਅਰਦਾਸ ਵਿੱਚ ਸ਼ਾਮਲ ਹੋ ਕੇ ਨਗਰ ਕੀਤਰਨ ਨੂੰ ਰਵਾਨਾ ਕਰਨ। ਉਹਨਾਂ ਕਿਹਾ ਕਿ 2005 ਵਿੱਚ ਵੀ ਗੁਰੂ ਸਾਹਿਬ ਨੇ ਨਗਰ ਕੀਤਰਨ ਦੀ ਸੇਵਾ ਉਹਨਾਂ ਕੋਲੋ ਉਸ ਵੇਲੇ ਲਈ ਸੀ ਜਦੋ ਉਹ ਦਿੱਲੀ ਕਮੇਟੀ ਦੇ ਮੁੱਖ ਸੇਵਾਦਾਰ (ਪ੍ਰਧਾਨ) ਸਨ ਅਤੇ ਹੁਣ ਦੂਸਰੀ ਵਾਰੀ ਗੁਰੂ ਸਾਹਿਬ ਨੇ ਇੱਕ ਵਾਰੀ ਫਿਰ ਸੇਵਾ ਲੈਣ ਦਾ ਮੌਕਾ ਬਖਸ਼ਿਆ ਹੈ। ਉਹਨਾਂ ਕਿਹਾ ਕਿ ਉਹ ਸਮੂਹ ਧਾਰਮਿਕ , ਸਮਾਜਿਕ ਤੇ ਰਾਜਨੀਤਕ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਨਗਰ ਕੀਤਰਨ ਵਿੱਚ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਦੀਆ ਖੁਸ਼ੀਆ ਪ੍ਰਾਪਤ ਕਰਨ।ਉਹਨਾਂ ਕਿਹਾ ਕਿ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਇੱਕ ਸ਼ਿੰਗਾਰੀ ਹੋਈ ਗੱਡੀ ਵਿੱਚ ਪ੍ਰਕਾਸ਼ ਕਰਕੇ ਸ਼ੁਰੂ ਕੀਤਾ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ 1947 ਦੀ ਵੰਡ ਤੋ ਬਾਅਦ 2005 ਵਿੱਚ ਨਗਰ ਕੀਤਰਨ ਦੋਵਾਂ ਦੇਸ਼ਾਂ ਦੀ ਸਹਿਮਤੀ ਨਾਲ ਦਿੱਲੀ ਤੋ ਨਨਕਾਣਾ ਸਾਹਿਬ ਤੱਕ ਗਿਆ ਸੀ ਤੇ ਉਸ ਸਮੇਂ ਸੇਵਾ ਉਹਨਾਂ ਨੂੰ ਮਿਲੀ ਸੀ ਅਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਦੂਸਰੀ ਵਾਰੀ ਵੀ ਉਹਨਾਂ ਨੂੰ ਹੀ ਸੇਵਾ ਮਿਲੀ ਹੈ।ਉਹਨਾਂ ਕਿਹਾ ਕਿ 2005 ਵਿੱਚ ਵੀ ਪੰਜਾਬ ਸਰਕਾਰ ਤੇ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਗਰ ਕੀਤਰਨ ਵਿੱਚ ਸ਼ਮੂਲੀਅਤ ਤੇ ਬਹੁਤ ਹੀ ਅੱਛੇ ਪ੍ਰਬੰਧ ਕੀਤੇ ਸਨ ਤੇ ਇਸ ਵਾਰੀ ਵੀ ਉਹ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਕਰਕੇ ਅਪੀਲ ਕਰਨਗੇ ਕਿ ਉਹ ਨਗਰ ਕੀਰਤਨ ਵਿੱਚ ਸ਼ਾਮਲ ਵੀ ਹੋਣ ਅਤੇ ਨਗਰ ਕੀਤਰਨ ਦੇ ਰਸਤਿਆ ਨੂੰ ਸਜਾਵਟ ਨਾਲ ਵੀ ਸਰਾਸਰ ਵੀ ਕੀਤਾ ਜਾਵੇ। ਉਹਨਾਂ ਕਿਹਾ ਕਿ 28 ਅਕਤੂਬਰ ਨੂੰ ਨਗਰ ਕੀਰਤਨ ਦਿੱਲੀ ਤੋ ਰਵਾਨਾ ਹੋਵੇਗਾ ਤੇ ਲੁਧਿਆਣਾ ਵਿਖੇ ਰਾਤ ਦਾ ਵਿਸ਼ਰਾਮ ਕਰਨ ਤੋ ਬਾਅਦ 29 ਨੂੰ ਸੁਲਤਾਨਪੁਰ ਲੋਧੀ ਵਿਖੇ ਵਿਸ਼ਰਾਮ ਕਰਨ ਤੋ ਬਾਅਦ 30 ਅਕਤੂਬਰ ਨੂੰ ਅੰਮ੍ਰਿਤਸਰ ਪਹੁੰਚੇਗਾ। 31 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਖਾਲਸਾਈ ਜੈਕਾਰਿਆ ਦੀ ਗੂੰਜ ਵਿੱਚ ਵਾਹਗਾ ਸਰਰੱਦ ਰਾਹੀ ਪਾਕਿਸਤਾਨ ਵਿੱਚ ਦਾਖਲ ਹੋਵੇਗਾ। ਉਹਨਾਂ ਕਿਹਾ ਕਿ 8-9 ਨਵੰਬਰ ਨੂੰ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਮਨਾਉਣ ਲਈ ਦੁਨੀਆ ਭਰ ਤੋ ਜੱਥੇ ਆਉਣਗੇ ਤੇ ਇਸ ਨਗਰ ਕੀਤਰਨ ਵਿੱਚ ਸ਼ਾਮਲ ਸੰਗਤਾਂ ਉਸ ਤੋ ਪਹਿਲਾਂ ਪ੍ਰਕਾਸ਼ ਪੁਰਬ ਮਨਾ ਤੇ ਵਾਪਸ ਪਰਤ ਆਵੇਗਾ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋ ਤਾਂ ਭਾਂਵੇ ਖੁੱਲੇ ਰੂਪ ਵਿੱਚ ਵੀਜ਼ੇ ਦੇਣ ਦੀ ਗੱਲ ਕੀਤੀ ਗਈ ਹੈ ਪਰ ਉਹਨਾਂ ਨੇ ਪਾਕਿਸਤਾਨ ਅੰਬੈਸੀ ਨੂੰ 1500 ਵੀਜ਼ਿਆ ਬਾਰੇ ਲਿਖਿਆ ਹੈ। ਇਸ ਸਮੇਂ ਉਹਨਾਂ ਨੇ ਭਾਈ ਗੋਬਿੰਦ ਸਿੰਘ ਲੌਗੋਵਾਲ ਨਾਲ ਫੋਨ ਤੇ ਗੱਲ ਵੀ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਗੋਬਿੰਦ ਸਿੰਘ ਲੌਗੋਵਾਲ ਨੂੰ ਉਹਨਾਂ ਇਹ ਵੀ ਬੇਨਤੀ ਕੀਤੀ ਕਿ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਸ਼੍ਰੋਮਣੀ ਸੰਸਥਾ ਹੈ ਤੇ ਇਸ ਸੰਸਥਾ ਦੀ ਜਿੰਮੇਵਾਰੀ ਬਾਕੀ ਸੰਸਥਾਵਾਂ ਨੂੰ ਕਲਾਵੇ ਵਿੱਚ ਲੈ ਕੇ ਕਾਰਜ ਕਰਨ ਦੀ ਬਣਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ 2005 ਵਿੱਚ ਜਿਹੜੀ ਗਲਤੀ ਸ਼੍ਰੋਮਣੀ ਕਮੇਟੀ ਨੇ ਨਗਰ ਕੀਤਰਨ ਦਾ ਬਾਈਕਾਟ ਕਰਕੇ ਕੀਤੀ ਸੀ ਉਹ ਦੁਬਾਰਾ ਨਹੀ ਕੀਤੀ ਜਾਵੇਗੀ। ਸੱਦਾ ਪੱਤਰ ਨੂੰ ਪ੍ਰਵਾਨ ਕਰਦਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਿੱਜੀ ਸਹਾਇੱਕ ਇੰਜੀਨੀਅਰ ਸੁਖਮਿੰਦਰ ਸਿੰਘ, ਮੈਂਬਰ ਮੋਹਨ ਸਿੰਘ ਬੰਗੀ, ਸਕੱਤਰ ਸ੍ਰ ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰ ਮਹਿੰਦਰ ਸਿੰਘ ਆਹਲੀ, ਸੁਖਦੇਵ ਸਿੰਘ ਭੂਰਾ ਨੇ ਸ੍ਰ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਸਰਨਾ ਨੂੰ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ। ਇਸ ਸਮੇਂ ਸ੍ਰ ਸਰਨਾ ਨੇ ਨਾਲ ਜਗਜੋਤ ਸਿੰਘ ਸੰਧੂ, ਮਨਿੰਦਰ ਸਿੰਘ ਧੁੰਨਾਂ ਤੋ ਹੋਰ ਵੀ ਸਾਥੀ ਨਾਲ ਸਨ।