ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ‘ਤੇ 3 ਦਿਨ ਕੁਝ ਰੂਟਾਂ ‘ਤੇ ਆਵਾਜਾਈ ਪੂਰੀ ਤਰ੍ਹਾਂ ਰਹੇਗੀ ਬੰਦ

ਜਲੰਧਰ : ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ 1 ਫਰਵਰੀ ਨੂੰ ਪੂਰੇ ਦੇਸ਼ ਵਿੱਚ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਵੇਗਾ। ਇਸ ਮੌਕੇ ਨਕੋਦਰ ਰੋਡ ਤਿੰਨ ਦਿਨ ਤੱਕ ਬੰਦ ਰਹੇਗੀ। ਪ੍ਰਕਾਸ਼ ਉਤਸਵ ਦੇ ਮੌਕੇ ‘ਤੇ 31 ਜਨਵਰੀ ਨੂੰ ਸੰਗਤ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਿਸ ਦੇ ਕਾਰਨ ਸ਼ਹਿਰ ਵਿੱਚ ਕਈ ਸੜਕਾਂ ‘ਤੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਇਸ ਦਿਨ ਸਕੂਲਾਂ ਵਿੱਚ ਛੁੱਟੀ ਦੀ ਵੀ ਘੌਸ਼ਣਾ ਕੀਤੀ ਹੈ। 31 ਜਨਵਰੀ ਨੂੰ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਆਵਾਜਾਈ ਨੂੰ ਮੋੜਿਆ ਜਾਵੇਗਾ ਅਤੇ ਕੁਝ ਸੜਕਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।ਸ਼ੋਭਾ ਯਾਤਰਾ ਦੇ ਸਬੰਧ ਵਿੱਚ ਏ.ਡੀ.ਸੀ.ਪੀ. ਟ੍ਰੈਫਿਕ ਗੁਰਬਾਜ਼ ਸਿੰਘ ਜ਼ੋਨ ਨੇ ਇੰਸਪੈਕਟਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਭਾਰੀ ਵਾਹਨਾਂ ਨੂੰ ਵੀ ਸ਼ਹਿਰ ਵਿੱਚ ਦਾਖਲ ਹੋਣ ਤੇ ਰੋਕ ਰਹੇਗੀ। ਸ਼ੋਭਾ ਯਾਤਰਾ ਗੁਰਦੁਆਰਾ ਸਾਹਿਬ ਬੂਟਾ ਮੰਡੀ ਤੋਂ ਸ਼ੁਰੂ  ਹੋਵੇਗਾ, ਸ੍ਰੀ ਗੁਰੂ ਰਵਿਦਾਸ ਚੌਕ, ਡਾ. ਭੀਮ ਰਾਓ ਅੰਬੇਡਕਰ ਚੌਕ (ਨਕੋਦਰ ਚੌਕ), ​​ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਅਤੇ ਪਟੇਲ ਚੌਕ ਵਿੱਚੋਂ ਲੰਘ ਕੇ ਗੁਰਦੁਆਰਾ ਸਾਹਿਬ ਬੂਟਾ ਮੰਡੀ ਵਿਖੇ ਸਮਾਪਤ ਹੋਵੇਗਾ। ਏ.ਡੀ.ਸੀ.ਪੀ. ਟ੍ਰੈਫਿਕ ਗੁਰਬਾਜ਼ ਸਿੰਘ ਜ਼ੋਨ ਨੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਇੱਕ ਰੂਟ ਡਾਇਵਰਸ਼ਨ ਪਲਾਨ ਜਾਰੀ ਕੀਤਾ ਹੈ। ਇਹ ਯੋਜਨਾ 31 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਲਾਗੂ ਰਹੇਗੀ। 31 ਜਨਵਰੀ ਤੋਂ 1 ਫਰਵਰੀ ਤੱਕ ਕੁਝ ਰੂਟਾਂ ‘ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ।ਕਪੂਰਥਲਾ ਤੋਂ ਆਉਣ ਵਾਲੇ ਵਾਹਨ ਇਸ ਰੂਟ ਤੋਂ ਜਾਣਗੇ:ਕਪੂਰਥਲਾ ਤੋਂ ਆਉਣ ਵਾਲੇ ਵਾਹਨ ਵਰਕਸ਼ਾਪ ਚੌਕ, ਮਕਸੂਦਨ ਚੌਕ, ਭਗਤ ਸਿੰਘ ਕਲੋਨੀ, ਪਠਾਨਕੋਟ ਚੌਕ, ਚੌਗਿਟੀ ਚੌਕ, ਪੀਏਪੀ ਚੌਕ ਅਤੇ ਬੀਐਸਐਫ ਚੌਕ ਤੋਂ ਹੋ ਕੇ ਸ਼ਹਿਰ ਵਿੱਚ ਆ-ਜਾ ਸਕਣਗੇ।ਇਹ ਰੂਟ ਤੇ ਹੋਵੇਗੀ ਜ਼ਿਆਦਾ ਭੀੜ:ਪ੍ਰਤਾਪਪੁਰਾ ਮੋੜ, ਵਡਾਲਾ ਚੌਕ, ਸ਼੍ਰੀ ਗੁਰੂ ਰਵਿਦਾਸ ਚੌਕ, ਤਿਲਕ ਨਗਰ ਰੋਡ, ਬਟਾਪਿੰਡ ਮੋੜ, ਮੈਨਬਨ ਚੌਕ, ਜੱਗੂ ਚੌਕ, ਮਾਤਾ ਰਾਣੀ ਚੌਕ, ਬਾਬਰਿਕ ਚੌਕ, ਡਾ. ਅੰਬੇਡਕਰ ਭਵਨ ਮੋੜ, ਨਕੋਦਰ ਚੌਕ, ਗੁਰੂ ਅਮਰਦਾਸ ਚੌਕ ਅਤੇ ਸਮਰਾ ਚੌਕ ‘ਤੇ 31 ਜਨਵਰੀ ਤੋਂ 1 ਫਰਵਰੀ ਤੱਕ ਆਵਾਜਾਈ ਬੰਦ ਰਹੇਗੀ।ਨਕੋਦਰ ਅਤੇ ਸ਼ਾਹਕੋਟ ਜਾਣ ਵਾਲੇ ਵਾਹਨਾਂ ਇਸ ਰਸਤੇ ਤੋਂ ਜਾਣਗੇਜਲੰਧਰ ਤੋਂ ਨਕੋਦਰ ਅਤੇ ਸ਼ਾਹਕੋਟ ਜਾਣ ਵਾਲੇ ਵਾਹਨਾਂ ਨੂੰ ਸਤਲੁਜ ਚੌਕ, ਸਮਰਾ ਚੌਕ, ਕੁਲ ਰੋਡ, ਅਰਬਨ ਅਸਟੇਟ ਫੇਜ਼ 2, ਸਿਟੀ ਇੰਸਟੀਚਿਊਟ, ਪਿੰਡ ਪ੍ਰਤਾਪਪੁਰਾ ਰਾਹੀਂ ਨਕੋਦਰ ਰੋਡ ਦੀ ਵਰਤੋਂ ਕਰਨੀ ਚਾਹੀਦੀ ਹੈ। ਵਡਾਲਾ ਚੌਕ ਤੋਂ ਸ੍ਰੀ ਗੁਰੂ ਰਵਿਦਾਸ ਚੌਕ ਅਤੇ ਨਕੋਦਰ ਚੌਕ ਜਾਣ ਵਾਲਾ ਰਸਤਾ ਪੂਰੀ ਤਰ੍ਹਾਂ ਬੰਦ ਰਹੇਗਾ।