ਸੋਨਾ ਤੇ ਚਾਂਦੀ ਦੀਆਂ ਕੀਮਤਾਂ ‘ਚ ਆਇਆ ਭਾਰੀ ਉਛਾਲ
ਪੰਜਾਬ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਨੇ ਸਰਾਫਾ ਬਾਜ਼ਾਰ ਵਿੱਚ ਹਲਚਲ ਮਚਾ ਦਿੱਤੀ ਹੈ। ਪਿਛਲੇ ਇੱਕ ਮਹੀਨੇ ਦੇ ਦੌਰਾਨ ਦੋਵਾਂ ਦੀ ਕੀਮਤਾਂ ਵਿੱਚ ਤੇਜ਼ ਉਛਾਲ ਦੇਖਿਆ ਗਿਆ ਹੈ ।ਅੱਜ , ਵੀਰਵਾਰ ਨੂੰ ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨਾ 183,000 ਰੁਪਏ ‘ਤੇ ਪਹੁੰਚ ਗਿਆ, ਜੋ ਇੱਕ ਦਿਨ ਪਹਿਲਾਂ 167,500 ਰੁਪਏ ਸੀ। ਇਸ ਦੇ ਨਾਲ ਹੀ 22 ਕੈਰੇਟ ਸੋਨਾ 170,190 ਰੁਪਏ ਜਦੋਂ ਕਿ ਬੀਤੇ ਦਿਨ 155,780 ਰੁਪਏ ਸੀ। ਗੱਲ ਕਰੀਏ ਚਾਂਦੀ ਦੀ ਤਾਂ ਚਾਂਦੀ 400,000 ਰੁਪਏ ਨੂੰ ਪਾਰ ਕਰ ਗਈ ਹੈ। ਅੱਜ ਚਾਂਦੀ ਦੀ ਤਾਜ਼ਾ ਕੀਮਤ 401,500 ਰੁਪਏ ਰਿਕਾਰਡ ਕੀਤੀ ਗਈ ਹੈ, ਜਿਸ ਨਾਲ ਖਪਤਕਾਰਾਂ ਅਤੇ ਨਿਵੇਸ਼ਕਾਂ ਦੋਵਾਂ ਵਿੱਚ ਚਿੰਤਾਵਾਂ ਵਧ ਗਈਆਂ ਹਨ।ਇਹ ਧਿਆਨ ਦੇਣ ਯੋਗ ਹੈ ਕਿ ਦੇਸ਼ ਭਰ ਦੇ ਪ੍ਰਮੁੱਖ ਸ਼ਹਿਰਾਂ – ਦਿੱਲੀ, ਮੁੰਬਈ, ਚੇਨਈ, ਕੇਰਲ ਅਤੇ ਉੱਤਰ ਪ੍ਰਦੇਸ਼ – ਵਿੱਚ ਚਾਂਦੀ ਦੀ ਕੀਮਤ 400,000 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਈ ਹੈ। ਦੱਖਣੀ ਭਾਰਤੀ ਰਾਜਾਂ ਵਿੱਚ, 1 ਕਿਲੋ ਚਾਂਦੀ ਦੀ ਕੀਮਤ ਹੋਰ ਵੀ ਉੱਚ ਪੱਧਰ ‘ਤੇ, ਲਗਭਗ 425,000 ਰੁਪਏ ਦਰਜ ਕੀਤੀ ਗਈ। ਸਵੇਰ ਦੇ ਕਾਰੋਬਾਰ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਉਛਾਲ ਆਇਆ। ਚਾਂਦੀ ਪਹਿਲੀ ਵਾਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ 119 ਡਾਲਰ ਪ੍ਰਤੀ ਔਂਸ ਦੇ ਸਰਵਕਾਲੀਨ ਉੱਚ ਪੱਧਰ ‘ਤੇ ਪਹੁੰਚ ਗਈ। ਬਾਅਦ ਵਿੱਚ, ਮੁਨਾਫਾ ਵਸੂਲੀ ਕਾਰਨ ਇਸ ਵਿੱਚ ਥੋੜ੍ਹੀ ਗਿਰਾਵਟ ਆਈ, ਪਰ ਇਹ ਹਾਲੇ ਵੀ 117 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਵਪਾਰ ਕਰ ਰਹੀ ਸੀ, ਜੋ ਕਿ ਪਿਛਲੇ ਸੈਸ਼ਨ ਨਾਲੋਂ ਲਗਭਗ 3.5 ਪ੍ਰਤੀਸ਼ਤ ਵੱਧ ਹੈ।
SikhDiary