ਚੰਡੀਗੜ੍ਹ ਦੇ ਨਵੇਂ ਮੇਅਰ ਬਣੇ ਭਾਜਪਾ ਦੇ ਸੌਰਭ ਜੋਸ਼ੀ
ਚੰਡੀਗੜ੍ਹ: ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਗਿਆ ਹੈ। ਅੱਜ ਹੋਈ ਮੇਅਰ ਚੋਣ ਵਿੱਚ ਭਾਜਪਾ ਦੇ ਸੌਰਭ ਜੋਸ਼ੀ ਨਵੇਂ ਮੇਅਰ ਬਣ ਗਏ ਹਨ। ਦੱਸ ਦੇਈਏ ਕਿ ਮੇਅਰ ਚੋਣ ਲਈ ਵੋਟਿੰਗ ਹੱਥ ਖੜ੍ਹੇ ਕਰਕੇ ਕੀਤੀ ਗਈ। ਭਾਜਪਾ ਦੇ 18 ਕੌਂਸਲਰਾਂ ਨੇ ਪਾਰਟੀ ਦੇ ਉਮੀਦਵਾਰ ਸੌਰਭ ਜੋਸ਼ੀ ਨੂੰ ਵੋਟ ਪਾਈ।ਕਾਂਗਰਸ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ ਕੁੱਲ 6 ਵੋਟਾਂ ਮਿਲੀਆਂ, ਜਿਨ੍ਹਾਂ ਵਿੱਚ ਕਾਂਗਰਸ ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਸ਼ਾਮਲ ਹਨ, ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਯੋਗੇਸ਼ ਢੀਂਗਰਾ ਨੂੰ ਪਾਰਟੀ ਕੌਂਸਲਰਾਂ ਦੀਆਂ 11 ਵੋਟਾਂ ਮਿਲੀਆਂ, ਜਿਸ ਨਾਲ ਭਾਜਪਾ ਦੀ ਜਿੱਤ ਹੋਈ।ਅੱਜ , ਵੀਰਵਾਰ ਨੂੰ ਸਵੇਰੇ 11 ਵਜੇ ਸੈਕਟਰ 17 ਦੇ ਅਸੈਂਬਲੀ ਹਾਲ ਵਿੱਚ ਵੋਟਿੰਗ ਸ਼ੁਰੂ ਹੋਈ ਅਤੇ ਨਾਮਜ਼ਦ ਕੌਂਸਲਰ ਡਾ. ਰਮਣੀਕ ਸਿੰਘ ਬੇਦੀ ਨੇ ਪ੍ਰਧਾਨਗੀ ਕੀਤੀ। ਮੰਨਿਆ ਜਾ ਰਿਹਾ ਹੈ ਕਿ ਮੇਅਰ ਚੋਣ ਦੌਰਾਨ ‘ਆਪ’ ਅਤੇ ਕਾਂਗਰਸ ਵਿਚਕਾਰ ਗੱਠਜੋੜ ਟੁੱਟਣ ਦਾ ਭਾਜਪਾ ਨੂੰ ਫਾਇਦਾ ਹੋਇਆ, ਕਿਉਂਕਿ ਇਸ ਵਾਰ ਮੇਅਰ ਚੋਣ ਤਿੰਨ-ਪੱਖੀ ਸੀ।
SikhDiary