ਐਸ.ਜੀ.ਪੀ.ਸੀ ਨੇ ਕਰਤਾਰਪੁਰ ਕਾਰੀਡੋਰ ਲਈ ਜ਼ਮੀਨ ਦੇਣ ਤੋਂ ਕੀਤਾ ਇਨਕਾਰ

ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਦੇ ਲਈ ਜ਼ਮੀਨ ਦੇਣ ਦੀ ਜ਼ਿੰਮੇਵਾਰੀ ਪੰਜਾਬ ਤੇ ਕੇਂਦਰ ਸਰਕਾਰ ਦੀ ਹੈ। ਐਸਜੀਪੀਸੀ ਪਿੰਡ ਨੱਥਾ ਸਿੰਘ ਵਾਲਾ ਵਿਚ ਅਪਣੀ 600 ਏਕੜ ਜ਼ਮੀਨ ਦਾ ਨਾ ਤਾਂ ਅਦਲਾ ਬਦਲੀ ਕਰੇਗੀ ਅਤੇ ਨਾ ਹੀ ਕਰਤਾਰਪੁਰ ਕਾਰੀਡੋਰ ਦੇ ਲਈ ਦੇਵੇਗੀ। ਲੌਂਗੋਵਾਲ ਐਸਜੀਪੀਸੀ ਕਾਰਜਕਾਰਣੀ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਇਸ ਦੌਰਾਨ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਐਸਜੀਪੀਸੀ ਨੂੰ ਸਾਲ 2018 ਤੋਂ ਜੀਐਸਟੀ ਦਾ ਰਿਫੰਡ ਦੇਣ ਜਾ ਰਹੀ ਹੈ। ਇਸ ਬਾਰੇ ਵਿਚ ਉਹ ਕੇਂਦਰੀ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਬੈਠਕ ਕਰ ਆਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਅਪ੍ਰੈਲ ਵਿਚ ਐਸਜੀਪੀਸੀ ਦਾ ਜਿੰਨਾ ਵੀ ਜੀਐਸਟੀ ਦਾ ਰਿਫੰਡ ਹੈ, ਉਹ ਅਪ੍ਰੈਲ 2019 ਵਿਚ ਦੇ ਦਿੱਤਾ ਜਾਵੇਗਾ