ਰੇਲਵੇ ਵਿਭਾਗ ਨੇ ਮਾਘੀ ਮੇਲੇ ਨੂੰ ਲੈ ਕੇ ਕੋਟਕਪੂਰਾ ਤੋਂ ਸ਼ਪੈਸ਼ਲ ਟ੍ਰੈਨ ਦਾ ਕੀਤਾ ਸੰਚਾਲਨ
ਕੋਟਕਪੂਰਾ : ਰੇਲਵੇ ਵਿਭਾਗ ਦੁਆਰਾ ਸ੍ਰੀ ਮੁਕਤਸਰ ਸਾਹਿਬ ਵਿੱਚ ਲੱਗ ਰਹੇ ਮਾਘੀ ਮੇਲੇ ਨੂੰ ਲੈ ਕੇ ਕੋਟਕਪੂਰਾ ਤੋਂ ਸ਼ਪੈਸ਼ਲ ਟ੍ਰੈਨ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕੋਟਕਪੂਰਾ ਸਟੇਸ਼ਨ ਮਾਸਟਰ ਰਾਮਕੇਸ਼ ਮੀਨਾ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ, ਇਹ ਮਾਘੀ ਮੇਲਾ ਸ਼ਪੈਸ਼ਲ ਟ੍ਰੈਨ 11 ਜਨਵਰੀ ਤੋਂ 15 ਜਨਵਰੀ ਤੱਕ ਬਠਿੰਡਾ ਤੋਂ ਫਾਜ਼ਿਲਕਾ ਵਾਇਆ ਕੋਟਕਪੂਰਾ ਚੱਲੇਗੀਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜਾਣ ਦੇ ਲਈ ਇਹ ਸ਼ਪੈਸ਼ਲ ਟ੍ਰੈਨ ਸਵੇਰੇ 9:09 ਵਜੇ ਕੋਟਕਪੂਰਾ ਰੇਲਵੇ ਸਟੇਸ਼ਨ ਪਹੁੰਚੇਗੀ ਅਤੇ 9:11 ਵਜੇ ਰਵਾਨਾ ਹੋਵੇਗੀ। ਇਸੇ ਤਰ੍ਹਾਂ ਵਾਪਸੀ ‘ਤੇ ਇਹ ਕੋਟਕਪੂਰਾ ਰੇਲਵੇ ਸਟੇਸ਼ਨ ’ਤੇ ਸ਼ਾਮ 15:25 ਵਜੇ ਪਹੁੰਚੇਗੀ ਅਤੇ 15:27 ਵਜੇ ਇੱਥੋਂ ਇਹ ਬਠਿੰਡਾ ਲਈ ਰਵਾਨਾ ਹੋਵੇਗਾ।
SikhDiary