ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਾਲਾਨਾ ਪ੍ਰੀਖਿਆ ਸ਼ਡਿਊਲ ਕੀਤਾ ਜਾਰੀ

ਲੁਧਿਆਣਾ: ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਦੀ ਡੇਟਸ਼ੀਟ ਵਿੱਚ ਕੁਝ ਸੋਧਾਂ ਕੀਤੀਆਂ ਹਨ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 2025-26 ਦੇ ਅਕਾਦਮਿਕ ਸੈਸ਼ਨ ਲਈ ਸਾਲਾਨਾ ਪ੍ਰੀਖਿਆ ਸ਼ਡਿਊਲ ਜਾਰੀ ਕਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 2025-26 ਦੇ ਅਕਾਦਮਿਕ ਸੈਸ਼ਨ ਲਈ ਪੰਜਵੀਂ ਜਮਾਤ ਦੀ ਸਾਲਾਨਾ ਮੁਲਾਂਕਣ ਪ੍ਰੀਖਿਆ ਲਈ ਮਾਰਚ 2026 ਦੀ ਡੇਟਸ਼ੀਟ ਸਬੰਧੀ ਇੱਕ ਸੋਧਿਆ ਪੱਤਰ ਜਾਰੀ ਕੀਤਾ ਹੈ।6 ਮਾਰਚ, 2026 (ਸ਼ੁੱਕਰਵਾਰ) – ਅੰਗਰੇਜ਼ੀ9 ਮਾਰਚ, 2026 (ਸੋਮਵਾਰ) – ਗਣਿਤ10 ਮਾਰਚ, 2026 (ਮੰਗਲਵਾਰ) – ਪੰਜਾਬੀ (ਪਹਿਲੀ ਭਾਸ਼ਾ), ਹਿੰਦੀ (ਪਹਿਲੀ ਭਾਸ਼ਾ), ਉਰਦੂ (ਪਹਿਲੀ ਭਾਸ਼ਾ)11 ਮਾਰਚ, 2026 (ਬੁੱਧਵਾਰ) – ਪੰਜਾਬੀ (ਦੂਜੀ ਭਾਸ਼ਾ), ਹਿੰਦੀ (ਦੂਜੀ ਭਾਸ਼ਾ), ਉਰਦੂ (ਦੂਜੀ ਭਾਸ਼ਾ)12 ਮਾਰਚ, 2026 (ਵੀਰਵਾਰ) – ਵਾਤਾਵਰਣ ਸਿੱਖਿਆਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਾਰੀਆਂ ਪ੍ਰੀਖਿਆਵਾਂ ਨਿਰਧਾਰਤ ਸਮੇਂ ਅਨੁਸਾਰ ਹੀ ਹੋਣਗੀਆਂ। ਵਿਭਾਗ ਨੇ ਸਕੂਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਤਿਆਰੀਆਂ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਪ੍ਰੀਖਿਆ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ।