ਨੂਰਪੁਰਬੇਦੀ ਖੇਤਰ ‘ਚ ਸਥਿਤ ਤਿੰਨ 66ਕੇ.ਵੀ. ਗਰਿੱਡਾਂ ਦੀ ਬਿਜਲੀ ਸਪਲਾਈ ਭਲਕੇ ਰਹੇਗੀ ਮੁਅੱਤਲ

ਨੂਰਪੁਰਬੇਦੀ: ਐਸ.ਡੀ.ਓ. ਪੰਜਾਬ ਸਟੇਟ ਪਾਵਰਕਾਮ ਲਿਮਟਿਡ, ਸਬ-ਓਪਰੇਸ਼ਨ ਡਿਵੀਜ਼ਨ ਦਫ਼ਤਰ, ਸਿੰਘਪੁਰ (ਨੂਰਪੁਰਬੇਦੀ) ਦੇ ਇੰਜੀਨੀਅਰ ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜਾਰੀ ਇੱਕ ਬਿਆਨ ਵਿੱਚ, ਪਾਵਰਕਾਮ ਅਧਿਕਾਰੀ ਨੇ ਕਿਹਾ ਕਿ 132ਕੇ.ਵੀ. ਸ੍ਰੀ ਆਨੰਦਪੁਰ ਸਾਹਿਬ ਤੋਂ ਨੂਰਪੁਰਬੇਦੀ ਆਉਣ ਵਾਲੀ 66ਕੇ.ਵੀ. ਲਾਈਨ ਦੀ ਜ਼ਰੂਰੀ ਮੁਰੰਮਤ ਦੇ ਕਾਰਨ, ਨੂਰਪੁਰਬੇਦੀ ਖੇਤਰ ਵਿੱਚ ਸਥਿਤ ਤਿੰਨ 66ਕੇ.ਵੀ. ਗਰਿੱਡਾਂ, ਨੂਰਪੁਰਬੇਦੀ, ਨਲਹੋਟੀ ਅਤੇ ਬਜਰੂਦ, ਦੀ ਬਿਜਲੀ ਸਪਲਾਈ ਮੁਅੱਤਲ ਕਰ ਦਿੱਤੀ ਜਾਵੇਗੀ।ਇਸ ਕਾਰਨ, ਇਨ੍ਹਾਂ ਤਿੰਨਾਂ ਗਰਿੱਡਾਂ ਅਧੀਨ ਖੇਤਰ ਦੇ ਸਾਰੇ ਫੀਡਰਾਂ ਨੂੰ ਬਿਜਲੀ ਸਪਲਾਈ ਠੱਪ ਹੋ ਜਾਵੇਗੀ, ਜਿਸ ਨਾਲ ਭਲਕੇ 6 ਜਨਵਰੀ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਨੂਰਪੁਰਬੇਦੀ ਬਲਾਕ ਦੇ ਕੁੱਲ 138 ਪਿੰਡਾਂ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਚੱਲ ਰਹੇ ਕੰਮ ਕਾਰਨ, ਬਿਜਲੀ ਬੰਦ ਹੋਣ ਦਾ ਸਮਾਂ ਵੱਖ-ਵੱਖ ਹੋ ਸਕਦਾ ਹੈ, ਇਸ ਲਈ ਖਪਤਕਾਰਾਂ ਨੂੰ ਬਿਜਲੀ ਲਈ ਵਿਕਲਪਿਕ ਪ੍ਰਬੰਧ ਕਰਨੇ ਚਾਹੀਦੇ ਹਨ।