ਲੁਧਿਆਣਾ ਦੇ ਜਮਾਲਪੁਰ ਇਲਾਕੇ ’ਚ ਸਥਿਤ ਇੱਕ ਘਰ ’ਚ ਅਚਾਨਕ ਲੱਗੀ ਅੱਗ

ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿੱਚ ਬੀਤੇ ਦਿਨ ਚੰਡੀਗੜ੍ਹ ਰੋਡ, ਜਮਾਲਪੁਰ ਇਲਾਕੇ ਵਿੱਚ ਅਚਾਨਕ ਇੱਕ ਘਰ ਵਿੱਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਲਪਟਾਂ ਵੇਖ ਕੇ ਇਲਾਕੇ ਦੇ ਲੋਕਾਂ ਨੇ ਘਰ ਦੇ ਮਾਲਕ ਨੂੰ ਫੋਨ ਤੇ ਸੂਚਿਤ ਕੀਤਾ। ਹਾਦਸੇ ਸਮੇਂ ਘਰ ਤੇ ਕੋਈ ਵੀ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ, ਕਿਉਂਕਿ ਪਰਿਵਾਰ ਦੇ ਮੈਂਬਰ ਹੁਸ਼ਿਆਰਪੁਰ ਸਹੁਰੇ ਗਏ ਹੋਏ ਸਨ।ਜਾਣਕਾਰੀ ਦੇ ਅਨੁਸਾਰ, ਘਰ ਦੇ ਮਾਲਕ ਹਰਜੀਤ ਸਿੰਘ ਸ਼ਾਮ 5 ਵਜੇ ਦੇ ਕਰੀਬ ਆਪਣੇ ਪਰਿਵਾਰ ਨਾਲ ਹੁਸ਼ਿਆਰਪੁਰ ਗਿਆ ਹੋਇਆ ਸੀ। ਉਸ ਸਮੇਂ ਘਰ ਪਿਛਲੇ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਵਸਨੀਕਾਂ ਨੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਟੀਮ ਨੇ ਵਸਨੀਕਾਂ ਦੀ ਮਦਦ ਨਾਲ ਗੇਟਾਂ ਦੇ ਤਾਲੇ ਤੋੜ ਦਿੱਤੇ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਗ ਬੁਝਾਉਣ ਦੇ ਲਈ ਫਾਇਰ ਵਿਭਾਗ ਦੀਆਂ 4 ਗੱਡੀਆਂ ਆਇਆ ਸਨ ।ਰਾਤ 8:30 ਵਜੇ ਦੇ ਕਰੀਬ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਨੇ ਘਰ ਦਾ ਸਾਰਾ ਸਮਾਨ ਤਬਾਹ ਕਰ ਦਿੱਤਾ। ਇਸ ਘਟਨਾ ਦੇ ਬਾਅਦ ਇਲਾਕੇ ਵਿੱਚ ਲੋਕਾਂ ਵਿੱਚ ਕਾਫ਼ੀ ਡਰ ਦੇਖਿਆ ਗਿਆ।