ਤਰਨ ਤਾਰਨ ਸ਼ਹਿਰ ਦੇ ਇਨ੍ਹਾਂ ਇਲਾਕਿਆਂ ’ਚ ਭਲਕੇ ਰਹੇਗੀ ਬਿਜਲੀ ਬੰਦ

ਤਰਨ ਤਾਰਨ : ਤਰਨ ਤਾਰਨ ਸ਼ਹਿਰ ਵਿੱਚ 3 ਜਨਵਰੀ ਨੂੰ ਜ਼ਰੂਰੀ ਮੁਰੰਮਤ ਕੰਮ ਦੇ ਚੱਲਦੇ ਬਿਜਲੀ ਸਪਲਾਈ ਠੱਪ ਰਹੇਗੀ। ਬਿਜਲੀ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, 132 ਕੇ.ਵੀ.ਏ. ਤਰਨ ਤਾਰਨ ਨਾਲ ਜੁੜੇ 11 ਕੇਵੀ ਸਿਟੀ-1 ਅਤੇ ਸਿਟੀ-6 ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।ਇਸ ਦੌਰਾਨ  ਮੁਹੱਲਾ ਭਾਗ ਸ਼ਾਹ, ਨਵਾਂ ਬਾਜ਼ਾਰ, ਤਹਿਸੀਲ ਬਾਜ਼ਾਰ, ਪੈਟਰੋਲ ਪੰਪ ਵਾਲੀ ਗਲੀ, ਗਲੀ ਇੰਦਰ ਸਿੰਘ ਵਾਲੀ (ਸਰਹਾਲੀ ਰੋਡ), ਕਾਜ਼ੀਕੋਟ ਰੋਡ, ਛੋਟਾ ਕਾਜ਼ੀਕੋਟ, ਚੰਦਰ ਕਲੋਨੀ, ਮੁਹੱਲਾ ਜੱਸੇ ਵਾਲਾ, ਸਰਕੂਲਰ ਰੋਡ, ਪਾਰਕ ਐਵੇਨਿਊ, ਜੈਦੀਪ ਐਵੇਨਿਊ, ਸ੍ਰੀ ਗੁਰੂ ਅਰਜਨ ਦੇਵ ਕਲੋਨੀ, ਨੂਰਦੀ ਰੋਡ, ਪਲਾਸੌਰ ਰੋਡ, ਅਤੇ ਮੁਹੱਲਾ ਟੈਂਕ ਛੱਤਰੀ ਦੇ ਨਾਲ-ਨਾਲ ਆਲੇ ਦੁਆਲੇ ਦੇ ਖੇਤਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਉਪ-ਮੰਡਲ ਅਧਿਕਾਰੀ (ਸ਼ਹਿਰੀ) ਇੰਜੀਨੀਅਰ ਨਰਿੰਦਰ ਸਿੰਘ, ਜੇਈ ਇੰਜੀਨੀਅਰ ਗੁਰਭੇਜ ਸਿੰਘ ਢਿੱਲੋਂ ਅਤੇ ਜੇਈ ਇੰਜੀਨੀਅਰ ਮਨਜੀਤ ਸਿੰਘ ਨੇ ਦਿੱਤੀ। ਬਿਜਲੀ ਵਿਭਾਗ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਸੁਵਿਧਾ ਤੋਂ ਬਚਣ ਲਈ ਪਹਿਲਾਂ ਤੋਂ ਜ਼ਰੂਰੀ ਪ੍ਰਬੰਧ ਕਰ ਲੈਣ।