ਕਪੂਰਥਲਾ ਦੇ ਪਿੰਡ ਤਲਵੰਡੀ ਚੋਉਧ੍ਰੀਆਂ ’ਚ ਜੰਮੂ-ਕਟੜਾ ਐਕਸਪ੍ਰੈੱਸਵੇਅ ਦੇ ਪਲਾਂਟ ’ਚ ਲੱਗੀ ਅਚਾਨਕ ਅੱਗ
ਕਪੂਰਥਲਾ : ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਤਲਵੰਡੀ ਚੋਉਧ੍ਰੀਆਂ ਵਿੱਚ ਮੰਡ ਖਿਜ਼ਰਪੁਰ ਨੇੜੇ ਜੰਮੂ-ਕਟੜਾ ਐਕਸਪ੍ਰੈੱਸਵੇਅ ਦੇ ਪਲਾਂਟ ਵਿੱਚ ਬਣੇ ਸਟੋਰ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਨਾਲ ਸਟੋਰ ਵਿੱਚ ਪਿਆ ਮਹਿੰਗਾ ਸਾਮਾਨ ਅਤੇ ਕੈਮੀਕਲ ਸੜ ਕੇ ਸੁਆਹ ਹੋ ਗਏ, ਜਿਸ ਨਾਲ ਕੰਪਨੀ ਨੂੰ ਡੇਢ ਤੋਂ ਦੋ ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਆਸ਼ੰਕਾ ਹੈ।ਅੱਗ ਲੱਗਣ ਦੀ ਸੂਚਨਾ ਦਿੰਦੇ ਹੋਏ, ਐਸ.ਪੀ. ਸਿੰਗਲਾ ਕੰਸਟ੍ਰਕਸ਼ਨ ਕੰਪਨੀ ਦੇ ਸਟੋਰ ਮੈਨੇਜਰ ਮਨਦੀਪ ਸਿੰਘ ਨੇ ਕਿਹਾ ਕਿ ਬੀਤੀ ਸ਼ਾਮ 7 ਵਜੇ ਦੇ ਕਰੀਬ ਕੰਮ ਪੂਰਾ ਕਰਨ ਤੋਂ ਬਾਅਦ, ਸਟੋਰ ਦੇ ਦਰਵਾਜ਼ੇ ਅਤੇ ਲਾਈਟਾਂ ਬੰਦ ਕਰ ਗਾਰਡ ਨੂੰ ਡਿਉਟੀ ਉੱਤੇ ਛੱਡ ਸੀ। ਕੁਝ ਦੇਰ ਬਾਦ ਗਾਰਡ ਨੇ ਸਟੋਰ ਵਿੱਚੋਂ ਧੂਆਂ ਨਿਕਲਦੇ ਹੀ ਸੂਚਨਾ ਦਿੱਤੀ।ਮੌਕੇ ‘ਤੇ ਪਹੁੰਚ ਕੇ, ਉਸਨੇ ਦੇਖਿਆ ਕਿ ਅੱਗ ਨੇ ਗੰਭੀਰ ਰੂਪ ਧਾਰਨ ਕਰ ਲਿਆ ਸੀ। ਮਨਦੀਪ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦੇ ਸਰਕਟ ਵਿੱਚ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਨੂੰ ਤੁਰੰਤ ਘਟਨਾ ਦੀ ਸੂਚਨਾ ਦਿੱਤੀ ਗਈ, ਜਿਸਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।ਉਸਨੇ ਦੱਸਿਆ ਕਿ ਸਟੋਰ ਵਿੱਚ ਮਹਿੰਗੇ ਰਸਾਇਣ ਰੱਖੇ ਹੋਏ ਸਨ, ਜੋ ਸੜ ਗਏ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ, ਅਤੇ ਨੁਕਸਾਨ ਦੀ ਹੱਦ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
SikhDiary