ਉੱਤਰੀ ਰੇਲਵੇ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਚਲਾਈ ਵਿਸ਼ੇਸ਼ ਟ੍ਰੇਨ
ਰੂਪਨਗਰ : ਉੱਤਰੀ ਰੇਲਵੇ ਨੇ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਹੋਣ ਵਾਲੇ ਸ਼ਹੀਦੀ ਜੋੜ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਅੰਬਾਲਾ ਕੈਂਟ ਜੰਕਸ਼ਨ ਤੋਂ ਸਰਹਿੰਦ ਜੰਕਸ਼ਨ, ਮੋਰਿੰਡਾ ਜੰਕਸ਼ਨ ਦੇ ਰਾਹੀਂ ਨੰਗਲ ਡੈਮ ਤੱਕ ਇੱਕ ਵਿਸ਼ੇਸ਼ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਟਰੇਨ ਨਾਲ ਸ਼ਹੀਦੀ ਜੋੜ ਮੇਲੇ ਦੌਰਾਨ ਸ਼ਰਧਾਲੂਆਂ ਦਾ ਸਫਰ ਸੌਖਾ ਹੋ ਜਾਵੇਗਾ।ਇਹ ਟ੍ਰੇਨ 31 ਦਸੰਬਰ ਤੱਕ ਸਵੇਰੇ 10:15 ਵਜੇ ਅੰਬਾਲਾ ਕੈਂਟ ਜੰਕਸ਼ਨ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 1:20 ਵਜੇ ਨੰਗਲ ਡੈਮ ਸਟੇਸ਼ਨ ‘ਤੇ ਪਹੁੰਚੇਗੀ। ਆਪਣੀ ਵਾਪਸੀ ਯਾਤਰਾ ‘ਤੇ, ਇਹ ਨੰਗਲ ਡੈਮ ਤੋਂ ਸ਼ਾਮ 4:30 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 7:38 ਵਜੇ ਅੰਬਾਲਾ ਕੈਂਟ ਪਹੁੰਚੇਗੀ।ਰੇਲਗੱਡੀ ਦੋਵਾਂ ਪਾਸਿਆਂ ਦੇ ਹੇਠ ਲਿਖੇ ਸਟੇਸ਼ਨਾਂ ‘ਤੇ ਰੁਕੇਗੀ:ਅੰਬਾਲਾ ਸਿਟੀ, ਸ਼ੰਭੂ, ਰਾਜਪੁਰਾ ਜੰਕਸ਼ਨ, ਸਰਾਏ ਬੰਜਾਰਾ, ਸਾਧੂਗੜ੍ਹ, ਸਰਹਿੰਦ ਜੰਕਸ਼ਨ, ਫਤਿਹਗੜ੍ਹ ਸਾਹਿਬ, ਬੱਸੀ ਪਠਾਣਾ, ਨੌਗਾਵਾਂ, ਨਿਊ ਮੋਰਿੰਡਾ ਜੰਕਸ਼ਨ, ਮੋਰਿੰਡਾ ਜੰਕਸ਼ਨ, ਕੁਰਾਲੀ, ਮੀਆਂਪੁਰ, ਰੂਪਨਗਰ, ਘਨੌਲੀ, ਭਰਤਗੜ੍ਹ, ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ ਅਤੇ ਭਾਨੂਪਾਲੀ ਰੇਲਵੇ ਸਟੇਸ਼ਨ। ਇਸ ਟ੍ਰੇਨ ਵਿੱਚ ਸਿਰਫ਼ 8 ਜਨਰਲ ਮੇਮੂ ਕੋਚ ਹੋਣਗੇ।
SikhDiary