ਮਾਤਾ ਜਵਾਲਾਮੁਖੀ ਤੋਂ ਵਾਪਸ ਆ ਰਹੇ ਇੱਕ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, 1 ਵਿਅਕਤੀ ਦੀ ਹੋਈ ਮੌਤ
ਗੁਰਦਾਸਪੁਰ : ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮਾਤਾ ਜਵਾਲਾਮੁਖੀ, ਹਿਮਾਚਲ ਪ੍ਰਦੇਸ਼ ਤੋਂ ਵਾਪਸ ਆ ਰਹੇ ਇੱਕ ਪਰਿਵਾਰ ਦੀ ਕਾਰ ਇੱਕ ਅਣਪਛਾਤੇ ਟਰੈਕਟਰ ਨਾਲ ਟੱਕਰ ਹੋ ਗਈ, ਜਿਸ ਕਾਰਨ ਕਾਰ ਸਵਾਰ ਇੱਕ ਯਾਤਰੀ ਦੀ ਇਲਾਜ ਦੌਰਾਨ ਮੌਤ ਹੋ ਗਈ।ਇਸ ਸੰਬੰਧ ਵਿੱਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ, ਨੈਨਸੀ ਨਿਵਾਸੀ ਬਟਾਲਾ ਨੇ ਦੱਸਿਆ ਕਿ ਉਹ ਆਪਣੇ ਭਰਾ ਨਿਤੀਸ਼ ਕੁਮਾਰ, ਭਾਬੀ ਸਿਮਰਨ ਕੌਰ, ਆਕਾਸ਼ਦੀਪ ਅਤੇ ਤਰਸੇਮ ਸਿੰਘ ਨਾਲ ਆਪਣੀ ਕਾਰ, ਆਰਟਿਕਾ ਨੰਬਰ PB10HT0975 ਵਿੱਚ ਹਿਮਾਚਲ ਪ੍ਰਦੇਸ਼ ਦੇ ਮਾਤਾ ਜਵਾਲਾਮੁਖੀ ਤੋਂ ਵਾਪਸ ਆ ਰਹੀ ਸੀ। ਇਸ ਦੌਰਾਨ ਇੱਕ ਅਣਪਛਾਤੇ ਵਿਅਕਤੀ ਟਰੈਕਟਰ ਚਲਾ ਰਹੇ ਸੀ, ਜਿਸਦੀ ਟੱਕਰ ਉਨ੍ਹਾਂ ਦੀ ਗੱਡੀ ਨਾਲ ਹੋ ਗਈ। ਹਾਦਸੇ ਵਿੱਚ ਜ਼ਖਮੀਆਂ ਵਿੱਚੋਂ ਇੱਕ ਨਿਤੀਸ਼ ਕੁਮਾਰ ਦੀ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਟਰੈਕਟਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
SikhDiary