ਪੰਜਾਬ ਯੂਨੀਵਰਸਿਟੀ ਨੇ ਦੋ ਦਿਨਾਂ ਦੀ ਛੁੱਟੀ ਦਾ ਕੀਤਾ ਐਲਾਨ
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਦੇ ਨੋਟੀਫਿਕੇਸ਼ਨ ਨੂੰ ਭਾਵੇਂ ਹੀ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਹੈ, ਪਰ ਪੰਜਾਬ ਦੀਆਂ ਕਈ ਸੰਸਥਾਵਾਂ, ਰਾਜਨੀਤਿਕ ਆਗੂ ਅਤੇ ਬੁੱਧੀਜੀਵੀ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਵਿਖੇ ਵੱਡੇ ਅਤੇ ਮਹੱਤਵਪੂਰਨ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾ ਰਹੇ ਹਨ। ਇਸ ਦੇ ਮੱਦੇਨਜ਼ਰ, ਯੂਨੀਵਰਸਿਟੀ ਨੇ 10 ਅਤੇ 11 ਨਵੰਬਰ, 2025 ਨੂੰ ਦੋ ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।ਯੂਨੀਵਰਸਿਟੀ ਦੇ ਡੀਨ ਦਫ਼ਤਰ ਦੇ ਨਿਰਦੇਸ਼ਾਂ ਅਨੁਸਾਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਸਥਿਤ ਸਭ ਸਿੱਖਿਆ ਵਿਭਾਗਾਂ/ਕੇਂਦਰਾਂ/ਸੰਸਥਾਵਾਂ ਦੇ ਮੁਖੀਆਂ/ਨਿਰਦੇਸ਼ਕਾਂ/ਸਮੁੱਖਾਂ ਨੂੰ ਇੱਕ ਸੂਚਨਾ ਜਾਰੀ ਕੀਤੀ ਗਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ 31 ਅਕਤੂਬਰ, 2025 ਨੂੰ ਜਾਰੀ ਸਰਕੂਲਰ ਨੰਬਰ 11227/DUI/DS ਨੂੰ ਵਾਪਸ ਲੈ ਲਿਆ ਗਿਆ ਹੈ ਅਤੇ 22 ਦਸੰਬਰ, 2025 ਅਤੇ 27 ਜਨਵਰੀ, 2026 ਨੂੰ ਪਹਿਲਾਂ ਐਲਾਨ ਕੀਤੀਆਂ ਛੁੱਟੀਆਂ ਦੀ ਥਾਂ ਹੁਣ 10 ਅਤੇ 11 ਨਵੰਬਰ, 2025 ਨੂੰ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਹ ਸਰਕੂਲਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਸਥਿਤ ਸਾਰੇ ਪ੍ਰਸ਼ਾਸਨਿਕ ਦਫ਼ਤਰਾਂ ‘ਤੇ ਵੀ ਲਾਗੂ ਹੈ।
SikhDiary