ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਬਾਹਰਲੇ ਲੋਕਾਂ ਤੇ ਗੱਡੀਆਂ ਦੀ ਆਉਣ-ਜਾਣ ‘ਤੇ ਲਗਾਈ ਪੂਰੀ ਤਰ੍ਹਾਂ ਪਾਬੰਦੀ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿੱਚ 10 ਨਵੰਬਰ ਨੂੰ ਵਿਦਿਆਰਥੀਆਂ ਵੱਲੋਂ ਸੱਦੇ ਗਏ “ਵੱਡੇ ਬੰਦ” ਤੋਂ ਪਹਿਲਾਂ, ਯੂਨੀਵਰਸਿਟੀ ਪ੍ਰਸ਼ਾਸਨ ਨੇ ਅੱਜ (ਸ਼ਨੀਵਾਰ) ਨੂੰ ਕੈਂਪਸ ਵਿੱਚ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਇਨ੍ਹਾਂ ਨਵੇਂ ਹਦਾਇਤਾਂ ਦੇ ਤਹਿਤ, ਬਾਹਰਲੇ ਲੋਕਾਂ (outsiders) ਅਤੇ ਗੱਡੀਆਂ ਦੀ ਆਉਣ-ਜਾਣ ‘ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਹੈ ਅਤੇ ਵਿਦਿਆਰਥੀਆਂ ਲਈ ਵੀ ਆਈ.ਡੀ. ਕਾਰਡ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।