ਪੰਜਾਬ ਦੇ ਜਲਾਲਾਬਾਦ ਖੇਤਰ ‘ਚ ਅੱਜ ਬਿਜਲੀ ਰਹੇਗੀ ਬੰਦ
ਜਲਾਲਾਬਾਦ: ਪੰਜਾਬ ਦੇ ਜਲਾਲਾਬਾਦ ਖੇਤਰ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਜਲਾਲਾਬਾਦ ਦੇ ਅਰਬਨ ਐਸ.ਡੀ.ਓ. ਸੰਦੀਪ ਕੁਮਾਰ ਨੇ ਦੱਸਿਆ ਕਿ ਅੱਜ, 09-11-2025 ਨੂੰ ਜ਼ਰੂਰੀ ਰੱਖ-ਰਖਾਅ ਦੇ ਕੰਮ ਲਈ 11 ਕੇ.ਵੀ ਫੀਡਰ ਫਾਜ਼ਿਲਕਾ ਰੋਡ, 11 ਕੇ.ਵੀ ਟੈਲੀਫੋਨ ਐਕਸਚੇਂਜ ਫੀਡਰ ਤੋਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਕੱਟੀ ਜਾਵੇਗੀ। ਜਿਸ ਕਾਰਨ ਕਾਹਨੇ ਵਾਲਾ ਰੋਡ, ਫਾਜ਼ਿਲਕਾ ਰੋਡ, ਗੁਮਾਨੀ ਵਾਲਾ ਰੋਡ, ਥਾਣਾ ਬਾਜ਼ਾਰ, ਸਿੰਘ ਸਭਾ ਗੁਰਦੁਆਰਾ, ਅਗਰਵਾਲ ਕਲੋਨੀ, ਗਾਂਧੀ ਨਗਰ, ਨਵੀਂ ਤਹਿਸੀਲ, ਬਸਤੀ ਹਾਈ ਸਕੂਲ, ਜੰਮੂ ਬਸਤੀ, ਘੰਟਾਘਰ ਚੌਕ ਨੇੜੇ ਬਿਜਲੀ ਕੱਟੀ ਜਾਵੇਗੀ।
SikhDiary