ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਅੱਜ ਬਿਜਲੀ ਰਹੇਗੀ ਬੰਦ
ਪੰਜਾਬ : ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਯਾਨੀ 4 ਨਵੰਬਰ ਨੂੰ ਬਿਜਲੀ ਦਾ ਲੰਮਾ ਕੱਟ ਲੱਗੇਗਾ। ਪੰਜਾਬ ਬਿਜਲੀ ਵਿਭਾਗ ਨੇ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਕਰਕੇ ਕਈ ਥਾਵਾਂ ‘ਤੇ ਬਿਜਲੀ ਬੰਦ ਰੱਖੇਗਾ, ਜਿਸਦੀ ਸੂਚਨਾ ਸ਼ਹਿਰਾਂ ਵਿੱਚ ਪਹਿਲਾਂ ਹੀ ਦੇ ਦਿੱਤੀ ਗਈ ਹੈ। ਇਸ ਸਬੰਧ ਵਿੱਚ ਵਿਭਾਗ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਦਿੱਤੀ ਗਈ ਜਾਣਕਾਰੀ ਇਸ ਪ੍ਰਕਾਰ ਹੈ:ਕਾਦੀਆਂ: ਪੰਜਾਬ ਰਾਜ ਬਿਜਲੀ ਬੋਰਡ ਸਬ-ਡਿਵੀਜ਼ਨ ਕਾਦੀਆਂ ਦੇ ਐੱਸ.ਡੀ.ਓ. ਸ਼ਿਵਦੇਵ ਸਿੰਘ ਨੇ ਦੱਸਿਆ ਕਿ 66 ਕੇ.ਵੀ. ਲਾਈਨ ਵਡਾਲਾ ਗ੍ਰੰਥੀਆਂ ਦੀ ਜ਼ਰੂਰੀ ਮੁਰੰਮਤ ਕਰਕੇ 4 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਦੀਆਂ ਵਿੱਚ ਬਿਜਲੀ ਦੀ ਸਪਲਾਈ ਬੰਦ ਰਹੇਗੀ। ਮੁਰੰਮਤ ਦੇ ਕੰਮ ਦੌਰਾਨ ਪਾਵਰ ਹਾਊਸ ਕਾਦੀਆਂ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ. ਫੀਡਰ ਬੰਦ ਰਹਿਣਗੇ।ਟਾਂਡਾ ਉਦਮੁਦ: ਪੰਜਾਬ ਰਾਜ ਬਿਜਲੀ ਨਿਗਮ ਦੇ ਅਧੀਨ ਚੱਲਣ ਵਾਲੀ 66 ਕੇ.ਵੀ. ਲਾਈਨ ਖੁੰਨ ਖੁੰਨ ਕਲਾਂ ਬਿਜਲੀ ਘਰ ਦੀ ਫੌਰੀ ਮੁਰੰਮਤ ਕਾਰਨ ਇਸ ਬਿਜਲੀ ਘਰ ਤੋਂ ਚੱਲਣ ਵਾਲੇ ਵੱਖ-ਵੱਖ ਪਿੰਡਾਂ ਦੀ ਬਿਜਲੀ ਸਪਲਾਈ ਅੱਜ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਟਾਂਡਾ ਸੁਖਵੰਤ ਸਿੰਘ ਨੇ ਦੱਸਿਆ ਕਿ ਫੌਰੀ ਮੁਰੰਮਤ ਕਾਰਨ ਖੁੰਨ ਖੁੰਨ ਕਲਾਂ ਬਿਜਲੀ ਘਰ ਪਾਵਰ ਸਟੇਸ਼ਨ ਤੋਂ ਬਿਜਲੀ ਪ੍ਰਾਪਤ ਕਰਨ ਵਾਲੇ ਸਾਰੇ ਪਿੰਡਾਂ ਦੀ ਬਿਜਲੀ ਸਪਲਾਈ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।ਪਟਿਆਲਾ/ਸਨੌਰ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਡਿਵੀਜ਼ਨ ਸਨੌਰ ਨੇ ਦੱਸਿਆ ਕਿ 66 ਕੇ.ਵੀ. ਗਰਿੱਡ ਸਨੌਰ ਤੋਂ ਚੱਲਣ ਵਾਲੇ ਨਾਨਕਸਰ ਫੀਡਰ ਅਤੇ ਘਲੌੜੀ ਫੀਡਰ ਦੀ 4 ਨਵੰਬਰ ਨੂੰ ਜ਼ਰੂਰੀ ਮੁਰੰਮਤ/ਠੇਕੇਦਾਰ ਵੱਲੋਂ ਕੰਮ ਕੀਤੇ ਜਾਣ ਕਾਰਨ ਇਸ ਫੀਡਰ ਉੱਤੇ ਆਉਣ ਵਾਲੇ ਸਨੌਰ ਇਲਾਕੇ ਚੀਮਾ ਕਲੋਨੀ, ਰਾਏ ਮਾਜਰਾ, ਘਲੌੜੀ, ਗੋਪਾਲ ਕਲੋਨੀ, ਸਨੀ ਇਨਕਲੇਵ, ਸੰਤ ਹਜ਼ਾਰਾ ਸਿੰਘ ਨਗਰ, ਊਧਮ ਸਿੰਘ ਕਲੋਨੀ, ਜੋੜੀਆਂ ਸੜਕਾਂ, ਚੀਕਾ ਰੋਡ, ਸੰਧੂ ਫਾਰਮ ਆਦਿ ਦੀ ਬਿਜਲੀ ਸਪਲਾਈ 4 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।ਗੜ੍ਹਦੀਵਾਲਾ: ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ.ਐਸ.ਪੀ.ਸੀ.ਏ.ਐਲ ਸਬ ਡਿਵੀਜ਼ਨ ਗੜ੍ਹਦੀਵਾਲਾ ਨੇ ਇੱਕ ਪ੍ਰੈਸ ਨੋਟ ਜਾਰੀ ਕਰ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਖੁਨ-ਖੁਨ ਕਲਾ ਦੀ ਜ਼ਰੂਰੀ ਮੁਰੰਮਤ ਦੌਰਾਨ ਇਸ ਸਬਸਟੇਸ਼ਨ ਤੋਂ ਚੱਲਣ ਵਾਲੇ ਖਾਨਪੁਰ ਯੂ.ਪੀ.ਐਸ. ਫੀਡਰ, ਧੁੱਗਾ-2 ਏ.ਪੀ., ਦਵਾਖਰੀ ਏ.ਪੀ. ਅਤੇ ਜੱਕੋਵਾਲ ਸ਼ਾਖਾ ਦੀ ਸਪਲਾਈ ਅੱਜ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਪਿੰਡ ਧੁੱਗਾ ਕਲਾ, ਖਾਨਪੁਰ, ਚੱਤੋਵਾਲ, ਦੇਹਰੀਵਾਲ, ਪਿੰਡ ਅਮਲਾਦਵਾਲਾ, ਭੱਠਾਵਾਲਾ, ਪਿੰਡ ਸੈਦਾਂਵਾਲਾ ਆਦਿ ਪਿੰਡਾਂ ਨੂੰ ਸਪਲਾਈ ਬੰਦ ਰਹੇਗੀ। ਜੌਹਲਾ, ਦਾਵਾਖੜੀ, ਕੋਮਪੁਰ, ਨੰਗਲ ਦਾਤਾ, ਕਾਲਾ ਝਿੰਗੜ, ਤੂੜਾ ਆਦਿ ਵਿੱਚ ਬਿਜਲੀ ਬੰਦ ਰਹੇਗੀ।
SikhDiary