ਖੇਤ ‘ਚ ਬੋਰੀ ‘ਚੋਂ ਮਿਲੀ ਲਾਸ਼ ,ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
ਲੁਧਿਆਣਾ: ਸਲੇਮ ਟਾਬਰੀ ਥਾਣੇ ਦੇ ਪਿੰਡ ਕਸਾਬਾਦ ਵਿੱਚ ਬੀਤੇ ਦਿਨ ਇੱਕ ਅਣਪਛਾਤੇ ਵਿਅਕਤੀ ਦਾ ਕਤਲ ਕਰਕੇ ਲਾਸ਼ ਬੋਰੀ ਵਿੱਚ ਪਾ ਕੇ ਖੇਤ ਵਿੱਚ ਸੁੱਟ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਮ੍ਰਿਤਕ ਦੀ ਪਛਾਣ ਸੂਰਜ ਕੁਮਾਰ ਉਰਫ਼ ਮਨੀਸ਼ ਕੁਮਾਰ ਵਜੋਂ ਕੀਤੀ ਹੈ।ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਇੰਸਪੈਕਟਰ ਹਰਸ਼ਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੂਰਜ ਦੇ ਭਰਾ ਅਸ਼ਵਨੀ ਕੁਮਾਰ, ਜੋ ਕਿ ਕੈਲਾਸ਼ ਨਗਰ ਦਾ ਰਹਿਣ ਵਾਲਾ ਹੈ, ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
 SikhDiary
SikhDiary