ਫਿਰੋਜ਼ਪੁਰ ਰੋਡ ਫਲਾਈਓਵਰ ‘ਤੇ ਵਾਪਰਿਆ ਭਿਆਨਕ ਹਾਦਸਾ

ਲੁਧਿਆਣਾ: ਅੱਜ ਸਵੇਰੇ ਫਿਰੋਜ਼ਪੁਰ ਰੋਡ ਫਲਾਈਓਵਰ ‘ਤੇ ਇੱਕ ਬਰੈੱਡ ਡਿਲੀਵਰੀ ਕਰਨ ਵਾਲੀ ਗੱਡੀ ਪਲਟ ਗਈ। ਡਰਾਈਵਰ ਖਾਲੀ ਗੱਡੀ ਲੈ ਕੇ ਫਿਰੋਜ਼ਪੁਰ ਤੋਂ ਲੁਧਿਆਣਾ ਜਾ ਰਿਹਾ ਸੀ।ਦੱਸਿਆ ਜਾ ਰਿਹਾ ਹੈ ਕਿ ਨੀਂਦ ਆਉਣ ਕਾਰਨ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਕੈਂਟਰ ਡਿਵਾਈਡਰ ‘ਤੇ ਲੱਗੇ ਖੰਭੇ ਨੂੰ ਤੋੜਦਾ ਹੋਇਆ ਉੱਥੇ ਹੀ ਪਲਟ ਗਿਆ। ਹਾਦਸੇ ਵਿੱਚ ਕੈਂਟਰ ਚਾਲਕ ਗੰਭੀਰ ਜ਼ਖਮੀ ਹੋ ਗਿਆ ਅਤੇ ਲੋਕਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸਬ-ਇੰਸਪੈਕਟਰ ਸੁਨੀਤਾ ਕੌਰ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਗੱਡੀ ਨੂੰ ਹਟਾਉਣ ਲਈ ਕਰੇਨ ਬੁਲਾਈ ਤਾਂ ਜੋ ਆਵਾਜਾਈ ਆਮ ਵਾਂਗ ਹੋ ਸਕੇ।