ਪੰਜਾਬ ਦੇ ਧਨੌਲਾ ਜ਼ਿਲ੍ਹਾਂ ’ਚ ਭਲਕੇ ਰਹੇਗੀ ਬਿਜਲੀ ਬੰਦ

ਧਨੌਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਧਨੌਲਾ ਦੇ ਐਸ.ਡੀ.ਓ. ਪੁਰਸ਼ੋਤਮ ਲਾਲ, ਜੇ.ਈ. ਜਗਦੀਪ ਸਿੰਘ ਅਤੇ ਜੇ.ਈ. ਸੰਦੀਪ ਸਿੰਘ ਨੇ ਸਾਂਝੇ ਤੌਰ ‘ਤੇ ਦੱਸਿਆ ਕਿ 24 ਅਕਤੂਬਰ (ਸ਼ੁੱਕਰਵਾਰ) ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਧਨੌਲਾ ਖੇਤਰ ਦੇ ਅੱਧੇ ਹਿੱਸੇ ਅਤੇ ਆਲੇ-ਦੁਆਲੇ ਦੇ ਕਈ ਪਿੰਡਾਂ ਵਿੱਚ ਬਿਜਲੀ ਸਪਲਾਈ ਠੱਪ ਰਹੇਗੀ।ਅਧਿਕਾਰੀਆਂ ਨੇ ਕਿਹਾ ਕਿ ਇਹ ਬਿਜਲੀ ਕੱਟ ਰੱਖ-ਰਖਾਅ ਅਤੇ ਤਕਨੀਕੀ ਕੰਮ ਕਾਰਨ ਜ਼ਰੂਰੀ ਹੈ, ਤਾਂ ਜੋ ਭਵਿੱਖ ਵਿੱਚ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਕੰਮ ਕਰ ਸਕੇ। ਇਸ ਸਮੇਂ ਦੌਰਾਨ, ਮੰਨਾ ਪਿੰਡੀ, ਪਿੰਡ ਭੈਣੀ ਜੱਸਾ, ਪਿੰਡ ਫਤਿਹਗੜ੍ਹ ਛੰਨਾ, ਜਵੰਧਾ ਪਿੰਡੀ ਅਤੇ ਰਾਜਗੜ੍ਹ ਰੋਡ ਦੇ ਖੇਤਰਾਂ ਵਿੱਚ ਬਿਜਲੀ ਪੂਰੀ ਤਰ੍ਹਾਂ ਕੱਟ ਦਿੱਤੀ ਜਾਵੇਗੀ।ਧਨੌਲਾ ਸ਼ਹਿਰ ਦੇ ਜਿਨ੍ਹਾਂ ਖੇਤਰਾਂ ਵਿੱਚ ਬਿਜਲੀ ਕੱਟੀ ਜਾਵੇਗੀ ਉਨ੍ਹਾਂ ਵਿੱਚ ਮੰਨਾ ਪੱਟੀ, ਢਿੱਲਵਾਂ ਪੱਟੀ, ਛੰਨਾ ਰੋਡ, ਭੈਣੀ ਜੱਸਾ ਰੋਡ, ਬੰਗੇਹਰ ਪੱਟੀ, ਜਵੰਧਾ ਪੱਟੀ, ਮੁਹੱਲਾ ਨਾਨਕਪੁਰਾ, ਨਵੀਂ ਕਲੋਨੀ, ਤੇਲੀਆ ਮੁਹੱਲਾ, ਪੁਲਿਸ ਸਟੇਸ਼ਨ ਬੈਕਸਾਈਡ ਅਤੇ ਮੁੱਖ ਬਾਜ਼ਾਰ (ਗੁਰਦੁਆਰਾ ਰਾਮਸਰ ਸਾਹਿਬ ਤੋਂ ਪੁਲਿਸ ਸਟੇਸ਼ਨ ਤੱਕ) ਸ਼ਾਮਲ ਹਨ। ਖੇਤੀਬਾੜੀ ਖੇਤਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ।