ਜ਼ਿਲ੍ਹਾ ਮੈਜਿਸਟਰੇਟ ਡਾ. ਹਿਮਾਂਸ਼ੂ ਅਗਰਵਾਲ ਨੇ  ਜਾਰੀ ਕੀਤੇ ਨਵੇਂ ਆਦੇਸ਼

ਜਲੰਧਰ : ਜ਼ਿਲ੍ਹਾ ਮੈਜਿਸਟਰੇਟ ਡਾ. ਹਿਮਾਂਸ਼ੂ ਅਗਰਵਾਲ ਨੇ ਪੁਲਿਸ ਕਮਿਸ਼ਨਰ ਅਤੇ ਨਗਰ ਨਿਗਮ ਪੁਲਿਸ ਕਮਿਸ਼ਨਰ ਨੂੰ ਪਟਾਕਾ ਮਾਰਕੀਟ ਲਈ ਪਠਾਨਕੋਟ ਬਾਈਪਾਸ, ਜਲੰਧਰ ਦੇ ਕੋਲ ਖਾਲੀ ਜ਼ਮੀਨ ‘ਤੇ ਸੁਰੱਖਿਆ ਅਤੇ ਹੋਰ ਜ਼ਰੂਰੀ ਪ੍ਰਬੰਧ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦਾ ਹੁਕਮ ਜਾਰੀ ਕੀਤਾ।ਉਨ੍ਹਾਂ ਨੇ ਜਾਰੀ ਹੁਕਮ ਵਿੱਚ ਸਿਵਲ ਸਰਜਨ, ਜਲੰਧਰ ਅਤੇ ਸਹਾਇਕ ਡਿਵੀਜ਼ਨਲ ਫਾਇਰ ਅਫ਼ਸਰ, ਜਲੰਧਰ ਨੂੰ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੁਹੱਈਆ ਕਰਵਾਉਣ ਦਾ ਵੀ ਹੁਕਮ ਦਿੱਤਾ। ਹੁਕਮ ਅਨੁਸਾਰ, ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਹੁਕਮਾਂ ਦੇ ਤਹਿਤ, ਦ ਐਕਸਪਲੋਸਿਵ ਰੂਲਜ਼ 2008 ਦੇ ਅਧੀਨ ਪਟਾਕਿਆਂ ਦੀਆਂ ਅਸਥਾਈ ਦੁਕਾਨਾਂ ਲਈ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ। ਜ਼ਿਲ੍ਹੇ ਵਿੱਚ ਹਰ ਸਾਲ ਦੀਵਾਲੀ ਦੇ ਮੌਕੇ ‘ਤੇ ਪਟਾਕਾ ਮਾਰਕੀਟ ਬਰਲਟਨ ਪਾਰਕ ਵਿੱਚ ਲਗਾਈ ਜਾਂਦੀ ਹੈ, ਪਰ ਇਸ ਸਾਲ ਬਰਲਟਨ ਪਾਰਕ ਵਿੱਚ ਉਸਾਰੀ ਅਤੇ ਮੁਰੰਮਤ ਦਾ ਕੰਮ ਚੱਲਣ ਕਾਰਨ ਇਸ ਥਾਂ ‘ਤੇ ਅਸਥਾਈ ਪਟਾਕਾ ਮਾਰਕੀਟ ਨਹੀਂ ਲਗਾਈ ਜਾ ਸਕਦੀ।