ਲੁਧਿਆਣਾ ਤੋਂ ਦਿੱਲੀ ਜਾ ਰਹੀ ਗਰੀਬ ਰਥ ਟ੍ਰੇਨ ‘ਚ ਅਚਾਨਕ ਲੱਗੀ ਅੱਗ , ਮਚੀ ਹਫੜਾ-ਦਫੜੀ

ਪੰਜਾਬ : ਲੁਧਿਆਣਾ ਤੋਂ ਦਿੱਲੀ ਜਾ ਰਹੀ ਗਰੀਬ ਰਥ ਟ੍ਰੇਨ ਵਿੱਚ ਅਚਾਨਕ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ।ਰਿਪੋਰਟਾਂ ਅਨੁਸਾਰ, ਸਰਹਿੰਦ ਰੇਲਵੇ ਸਟੇਸ਼ਨ ਪਾਰ ਕਰਦੇ ਸਮੇਂ ਗਰੀਬ ਰਥ ਐਕਸਪ੍ਰੈਸ ਟ੍ਰੇਨ ਵਿੱਚੋਂ ਅਚਾਨਕ ਧੂੰਆਂ ਉੱਠਦਾ ਦੇਖਿਆ ਗਿਆ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਕਈ ਲੋਕਾਂ ਨੇ ਤੁਰੰਤ ਅਲਾਰਮ ਚੇਨ ਖਿੱਚ ਲਈ, ਜਿਸ ਨਾਲ ਟ੍ਰੇਨ ਰੁਕ ਗਈ। ਰੇਲਵੇ ਸਟਾਫ ਅਤੇ ਲੋਕੋ ਪਾਇਲਟ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ, ਜਦੋਂ ਕਿ ਹੋਰ ਡੱਬਿਆਂ ਦੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਹਾਦਸਾ ਕੰਪ੍ਰੈਸਰ ਫਟਣ ਤੋਂ ਬਾਅਦ ਹੋਇਆ। ਸੂਚਨਾ ਮਿਲਣ ‘ਤੇ ਰੇਲਵੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।