ਪੰਜਾਬ ਦੇ ਮਾਨਸਾ ਜ਼ਿਲ੍ਹੇਂ ’ਚ ਅੱਜ ਰਹੇਗੀ ਬਿਜਲੀ ਬੰਦ

ਮਾਨਸਾ : 66 ਕੇ.ਵੀ. ਗਰਿੱਡ ਸਬ ਸਟੇਸ਼ਨ ਮਾਨਸਾ ਤੋਂ ਚੱਲਣ ਵਾਲੇ 11 ਕੇ.ਵੀ. ਬਰਨਾਲਾ ਰੋਡ ਫੀਡਰ ਦੀ ਬਿਜਲੀ ਸਪਲਾਈ ਅੱਜ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।ਇਹ ਜਾਣਕਾਰੀ ਦਿੰਦੇ ਹੋਏ ਇੰਜੀਨੀਅਰ ਅੰਮ੍ਰਿਤਪਾਲ ਗੋਇਲ, ਸਹਾਇਕ ਕਾਰਜਕਾਰੀ ਇੰਜੀਨੀਅਰ ਅਤੇ ਇੰਜੀਨੀਅਰ ਮਨਜੀਤ ਸਿੰਘ, ਜੇਈ, ਸਬ ਡਿਵੀਜ਼ਨ, ਸੈਮੀ ਅਰਬਨ ਮਾਨਸਾ ਨੇ ਕਿਹਾ ਕਿ ਇਸ ਕਾਰਨ ਅਰਵਿੰਦ ਨਗਰ ਕਲੋਨੀ, ਜਨਤ ਐਨਕਲੇਵ ਕਲੋਨੀ, ਰਾਧਾ ਸਵਾਮੀ ਡੇਰਾ, ਠੂਠਿਆਂਵਾਲੀ ਰੋਡ ਤੱਕ ਦੇ ਖੇਤਰ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।