ਚੰਡੀਗੜ੍ਹ ਵਿਖੇ ”ਸੁਰੀਲਾ ਸਫ਼ਰ’ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ

ਚੰਡੀਗੜ੍ਹ , (ਜਗਪ੍ਰੀਤ ਮਹਾਜਨ) : ਏ.ਆਰ. ਮੇਲੇਡੀਜ ਦੇ ਸਰਪਰਸਤ ਡਾ. ਅਰੁਨ ਕਾਂਤ ਵੱਲੋਂ ਟੈਗੋਰ ਥਿਏਟਰ, ਚੰਡੀਗੜ੍ਹ ਵਿਖੇ “ਸੁਰੀਲਾ ਸਫ਼ਰ” ਦੇ ਟਾਈਟਲ ਹੇਠ ਸੰਗੀਤਮਈ ਸ਼ਾਮ ਦਾ ਆਯੋਜਨ ਕਰਵਾਇਆ ਗਿਆ । ਸ੍ਰੀ ਸਤਿਪਾਲ ਜੈਨ ਸਾਬਕਾ ਸਾਂਸਦ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਸ੍ਰੀ ਜਗਦੀਪ ਟਾਂਡਾ ਸਪੈਸ਼ਲ ਸੈਕਟਰੀ ਹਰਿਆਣਾ ਸਰਕਾਰ, ਇੰਜੀ: ਰਣਜੀਤ ਸਿੰਘ (ਐਸ.ਈ), ਸ੍ਰੀ ਬੀ.ਡੀ.ਸ਼ਰਮਾਂ ਨਾਲ ਸ਼ਮਾਂ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ।ਮੈਡਮ ਅਰਵਿੰਦਰ ਕੌਰ ਅਤੇ ਤਰਸੇਮ ਰਾਜ #ਵੱਲੋਂ ਗਾਏ ਗੀਤ “ਤੇਰੇ ਹਾਥੋਂ ਮੈਂ ਪਹਿਨਾ ਦੂ ਚੁੜੀਆਂ” ਨੇ ਖੂਬ ਤਾਲੀਆਂ ਬਟੋਰੀਆਂ । ਜਸਪ੍ਰੀਤ ਜੱਸਲ ਅਤੇ ਕੈਲਾਸ਼ ਅਟਵਾਲ ਵੱਲੋਂ “ਬਾਰ-ਬਾਰ ਤੋਹੇ ਕਯਾ ਸਮਝਾਏਂ” ਸ੍ਰੀ ਜਗਦੀਪ ਟਾਂਡਾ ਜੀ: ਵੱਲੋਂ “ਤੋਬਾ ਯੇ ਮਤਵਾਲੀ ਚਾਲ, ਸ੍ਰੀ ਰੋਸ਼ਨ ਲਾਲ (ਰਿਟਾ IAS) ਵੱਲੋਂ “ਪੱਥਰ ਕੇ ਸਨਮ ,  ਪੂਨਮ ਡੋਗਰਾ ਅਤੇ ਕਰਮਜੀਤ ਵੱਲੋਂ “ਜਾਨੇਮਨ ਜਾਨੇਮਨਾ”, ਸ੍ਰੀ ਐਸ.ਐਸ. ਪ੍ਰਸ਼ਾਦ ਅਤੇ ਰਜੂ ਪ੍ਰਸ਼ਾਦ ਵੱਲੋਂ “ਪਾਨੀ ਤੇ ਪਾਨੀ”, ਵਿਜੈ ਟਿਕੂ ਅਤੇ ਸੁਚੇਤਾ ਵੱਲੋਂ “ਮਹਿਬੂਬ ਮੇਰੇ” ਆਦਿ ਗੀਤਾਂ ਨੇ ਆਏ ਸਰੋਤਿਆਂ ਨੂੰ ਝੂੰਮਣ ‘ਤੇ ਮਜ਼ਬੂਰ ਕਰ ਦਿੱਤਾ ।