ਜਲੰਧਰ ‘ਚ ਇਹ ਦੁਕਾਨਾਂ 5 ਦਿਨ ਲਈ ਰਹਿਣਗੀਆਂ ਬੰਦ

ਜਲੰਧਰ : ਗਰਮੀਆਂ ਦੀਆਂ ਛੁੱਟੀਆਂ ਕਾਰਨ ਸੈਨੇਟਰੀ ਐਸੋਸੀਏਸ਼ਨ ਭਗਤ ਸਿੰਘ ਚੌਕ ਮਾਰਕੀਟ ਦੀਆਂ ਦੁਕਾਨਾਂ 5 ਦਿਨ ਬੰਦ ਰਹਿਣਗੀਆਂ। ਇਹ ਫ਼ੈਸਲਾ ਐਸੋਸੀਏਸ਼ਨ ਦੇ ਚੇਅਰਮੈਨ ਅਜੇ ਚੋਪੜਾ, ਜਨਰਲ ਸਕੱਤਰ ਮੁਕੇਸ਼ ਵਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ।ਜਾਣਕਾਰੀ ਦਿੰਦੇ ਹੋਏ ਮੁਕੇਸ਼ ਵਰਮਾ ਨੇ ਦੱਸਿਆ ਕਿ ਐਸੋਸੀਏਸ਼ਨ ਨੇ 25 ਤੋਂ 29 ਜੂਨ ਤੱਕ ਛੁੱਟੀਆਂ ਰੱਖਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਦਿਨਾਂ ਦੌਰਾਨ ਐਸੋਸੀਏਸ਼ਨ ਨਾਲ ਸਬੰਧਤ ਕੋਈ ਵੀ ਸੈਨੇਟਰੀ ਦੁਕਾਨ ਖੁੱਲ੍ਹੀ ਨਹੀਂ ਰਹੇਗੀ। ਇਸ ਮੌਕੇ ਮੁੱਖ ਤੌਰ ‘ਤੇ ਖਜ਼ਾਨਚੀ ਜਤਿੰਦਰ ਮਨਚੰਦਾ, ਸੰਜੀਵ ਕੁਮਾਰ, ਮਨਮੋਹਨ ਸਿੰਘ, ਸੁਮਿਤ ਚੋਪੜਾ, ਗੋਲਡੀ ਸ਼ਰਮਾ, ਜੀਵਨ ਸ਼ਰਮਾ, ਰੋਹਿਤ ਚੋਪੜਾ, ਮਨਜੀਤ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ।