ਘਰ ‘ਚ ਹੋਇਆ ਬਲਾਸਟ,ਡਿੱਗਿਆ ਲੈਂਟਰ

ਪੰਜਾਬ : ਪੰਜਾਬ ਦੇ ਜਿਲ੍ਹਾ ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । ਦਰਅਸਲ,ਇੱਥੇ ਇੱਕ ਘਰ ਵਿੱਚ ਦੋ ਸਿਲੰਡਰ ਧਮਾਕੇ ਨਾਲ ਘਰ ਦਾ ਲੈਂਟਰ ਡਿੱਗ ਗਿਆ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਹੈ।ਜਾਣਕਾਰੀ ਅਨੁਸਾਰ ਮਕਾਨ ਕਿਰਾਏ ‘ਤੇ ਦਿੱਤਾ ਹੋਇਆ ਸੀ ਅਤੇ ਉਹ ਘਰੋਂ ਬਾਹਰ ਸੀ। ਚਸ਼ਮਦੀਦਾਂ ਮੁਤਾਬਕ ਘਰ ‘ਚ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਘਰ ‘ਚ ਮੌਜੂਦ ਸਿਲੰਡਰ ਫਟ ਗਿਆ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਿਲੰਡਰ ਧਮਾਕੇ ਨਾਲ ਘਰ ਦੀ ਕੰਧ, ਲੈਂਟਰ ਅਤੇ ਸਾਰਾ ਕੁਝ ਤਬਾਹ ਹੋ ਗਿਆ। ਚੰਗੀ ਖ਼ਬਰ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।