ਮਨੀਕਰਨ ਸਾਹਿਬ ਮੱਥਾ ਟੇਕਣ ਗਏ ਨੌਜ਼ਵਾਨ ਨਾਲ ਵਾਪਰਿਆ ਵੱਡਾ ਹਾਦਸਾ

ਪੰਜਾਬ : ਪਿੰਡ ਮੁੱਲਾਂਪੁਰ ਸੋਢੀਆਂ (Village Mullanpur Sodhian) ਦਾ ਇਕ ਨੌਜਵਾਨ ਜੋ ਦੋਸਤਾਂ ਨਾਲ ਮਨੀਕਰਨ ਸਾਹਿਬ ਮੱਥਾ ਟੇਕਣ ਗਿਆ ਸੀ, ਹਿਮਾਚਲ ਦੇ ਮੰਡੀ ‘ਚ ਦਰਿਆ ਦੇ ਤੇਜ਼ ਕਰੰਟ ‘ਚ ਰੁੜ੍ਹ ਗਿਆ। ਲਾਪਤਾ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਦਾ ਨਾਂ ਜਸ਼ਪ੍ਰੀਤ ਸਿੰਘ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਮੁੱਲਾਂਪੁਰ ਸੋਢੀਆ ਦਾ ਰਹਿਣ ਵਾਲਾ ਨੌਜਵਾਨ ਜਸਦੀਪ ਸਿੰਘ ਜੱਸੀ (17) ਆਪਣੇ ਚਾਰ ਦੋਸਤਾਂ ਨਾਲ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਾ ਮਨੀਕਰਨ ਸਾਹਿਬ ਅਤੇ ਹੋਰ ਥਾਵਾਂ ਦੇ ਦਰਸ਼ਨਾਂ ਲਈ ਗਿਆ ਸੀ।ਇਸੇ ਦੌਰਾਨ ਮੰਡੀ ਸ਼ਹਿਰ ਨੇੜੇ ਪਿੰਡ ਬਿੰਦਰਾਣੀ ਵਿੱਚ ਇੱਕ ਢਾਬੇ ’ਤੇ ਚਾਹ ਪੀਣ ਲਈ ਰੁਕੇ। ਜਸਦੀਪ ਸਿੰਘ ਲੰਘਦੀ ਨਦੀ ਦੇ ਪਾਣੀ ਕੋਲ ਗਿਆ ਤਾਂ ਅਚਾਨਕ ਉਸਦਾ ਪੈਰ ਤਿਲਕ ਗਿਆ ਅਤੇ ਪਾਣੀ ‘ਚ ਵਹਿ ਗਿਆ। ਇਸ ਤੋਂ ਬਾਅਦ ਉਸ ਦੇ ਦੋਸਤ ਆਕਾਸ਼ ਅਤੇ ਇਕ ਹੋਰ ਸਥਾਨਕ ਨੌਜਵਾਨ ਨੇ ਅੰਦਰ ਛਾਲ ਮਾਰ ਕੇ ਜਸਦੀਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਵੀ ਪਾਣੀ ਵਿਚ ਡੁੱਬਣ ਲੱਗਾ ਤਾਂ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ ਅਤੇ ਅੰਦਰ ਪਾਣੀ ਭਰ ਜਾਣ ਕਾਰਨ ਆਕਾਸ਼ ਦੀ ਹਾਲਤ ਵੀ ਨਾਜ਼ੁਕ ਹੋ ਗਈ ਅਤੇ ਉਸ ਨੂੰ ਉਥੋਂ ਦੇ ਹਸਪਤਾਲ ਲਿਜਾਇਆ ਗਿਆ। ਐੱਸ. ਟੀ.ਆਰ. ਐੱਫ. ਅਤੇ ਗੋਤਾਖੋਰਾਂ ਦੀ ਮਦਦ ਨਾਲ ਦਰਿਆ ‘ਚ ਵਹਿ ਗਏ ਜਸਦੀਪ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।