ਸਿਹਤ ਮੰਤਰੀ ਨੇ ਸਿਵਲ ਹਸਪਤਾਲ ਦਾ ਅਚਨਚੇਤ ਕੀਤਾ ਦੌਰਾ

ਜਲੰਧਰ: ਸਿਵਲ ਹਸਪਤਾਲ (Civil Hospital) ‘ਚ ਛੁੱਟੀ ਵਾਲੇ ਦਿਨ ਲੋਕਾਂ ਨੂੰ ਕਿਹੋ ਜਿਹੀਆਂ ਸਿਹਤ ਸਹੂਲਤਾਂ ਮਿਲ ਰਹੀਆਂ ਹਨ ਅਤੇ ਡਾਕਟਰ ਤੇ ਸਟਾਫ਼ ਡਿਊਟੀ ‘ਤੇ ਤਾਇਨਾਤ ਹੈ ਜਾਂ ਨਹੀਂ? ਇਸ ਮਾਮਲੇ ਦੀ ਜ਼ਮੀਨੀ ਹਕੀਕਤ ਜਾਣਨ ਲਈ ਪੰਜਾਬ ਦੇ ਸਿਹਤ ਮੰਤਰੀ ਡਾ: ਬਲਵੀਰ ਸਿੰਘ ਬਿਨਾਂ ਦੱਸੇ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ ਲਈ ਪੁੱਜੇ , ਉਨ੍ਹਾਂ ਦੇ ਨਾਲ ਓ.ਐਸ.ਡੀ. ਕਰਨਲ ਜੈਵਿੰਦਰਾ ਵੀ ਮੌਜੂਦ ਸਨ।ਜਾਣਕਾਰੀ ਅਨੁਸਾਰ ਮੰਤਰੀ ਡਾ: ਬਲਵੀਰ ਸਿੰਘ (Dr. Balveer Singh) ਸਵੇਰੇ ਕਰੀਬ ਸਾਢੇ 10 ਵਜੇ ਆਪਣੀ ਕਾਰ ਲੈ ਕੇ ਸਿਵਲ ਹਸਪਤਾਲ ਦੇ ਅਹਾਤੇ ‘ਚ ਪੁੱਜੇ | ਉਨ੍ਹਾਂ ਦੇ ਨਾਲ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਦੇਖ ਕੇ ਹਰ ਕੋਈ ਚੌਕਸ ਹੋ ਗਿਆ। ਮੰਤਰੀ ਨੇ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਦੇ ਟਰਾਮਾ ਵਾਰਡ ਵਿੱਚ ਪਹੁੰਚ ਕੇ ਡਿਊਟੀ ’ਤੇ ਮੌਜੂਦ ਸਟਾਫ਼ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਉਹ ਐਮਰਜੈਂਸੀ ਵਾਰਡ, ਮਰਦ (ਮੇਲ) ਮੈਡੀਕਲ ਵਾਰਡ ਪਹੁੰਚੇ। ਉਨ੍ਹਾਂ ਨੇ ਮਰੀਜ਼ਾਂ ਦੀਆਂ ਫਾਈਲਾਂ ਦੀ ਜਾਂਚ ਕਰਨ ਉਪਰੰਤ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਇਲਾਜ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਗਈ ।ਇਸ ਦੇ ਨਾਲ ਹੀ ਮੰਤਰੀ ਨੇ ਖੁਦ ਪਖਾਨਿਆਂ ਦੀ ਜਾਂਚ ਵੀ ਕੀਤੀ। ਹਸਪਤਾਲ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਲੈਬ ‘ਚ ਸਫਾਈ ਦੇਖ ਕੇ ਮੰਤਰੀ ਖੁਸ਼ ਨਜ਼ਰ ਆਏ। ਇਸ ਤੋਂ ਬਾਅਦ ਉਹ ਜੱਚਾ-ਬੱਚਾ ਹਸਪਤਾਲ ਵੀ ਗਏ ਅਤੇ ਗਰਭਵਤੀ ਔਰਤਾਂ ਦੇ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ। ਇੱਕ ਮਰੀਜ਼ ਦੇ ਪਰਿਵਾਰ ਨੇ ਮੰਤਰੀ ਨੂੰ ਸ਼ਿਕਾਇਤ ਕੀਤੀ ਕਿ ਸਟਾਫ਼ ਵੱਲੋਂ ਉਸ ਨਾਲ ਦੁਰਵਿਵਹਾਰ ਕੀਤਾ ਗਿਆ ਹੈ। ਇਸ ‘ਤੇ ਮੰਤਰੀ ਨੇ ਮੌਕੇ ‘ਤੇ ਪਹੁੰਚੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸਤਿੰਦਰ ਬਜਾਜ ਅਤੇ ਡਾ: ਵਰਿੰਦਰ ਕੌਰ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਨਾਲ ਸਟਾਫ਼ ਨੂੰ ਸੁਚੱਜੇ ਢੰਗ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਜਿਸ ਲਈ ਉਹ ਨਿੱਜੀ ਤੌਰ ‘ਤੇ ਸਟਾਫ਼ ਨਾਲ ਮੀਟਿੰਗ ਕਰਨ ।ਆਪਣੇ ਵੱਖਰੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਸਿਹਤ ਮੰਤਰੀ ਨੇ  ਗੌਰਤਲਬ ਹੈ ਕਿ ਸਿਵਲ ਹਸਪਤਾਲ ਵਿੱਚ ਚੈਕਿੰਗ ਕਰਨ ਤੋਂ ਪਹਿਲਾਂ ਪੁਰਾਣੇ ਸਿਹਤ ਮੰਤਰੀ ਹਸਪਤਾਲ ਦੇ ਸੀਨੀਅਰ ਡਾਕਟਰਾਂ ਨੂੰ ਅਗਾਊਂ ਸੂਚਨਾ ਦੇ ਕੇ ਉੱਥੇ ਚੈਕਿੰਗ ਲਈ ਪਹੁੰਚ ਜਾਂਦੇ ਸਨ, ਜਿਸ ਕਾਰਨ ਅਧਿਕਾਰੀਆਂ ਨੇ ਪਹਿਲਾਂ ਹੀ ਹਸਪਤਾਲ ਦੀ ਸਫ਼ਾਈ ਕਰਵਾ ਮਰੀਜ਼ਾਂ ਦੇ ਬੈੱਡਾਂ ਵਿੱਚ ਨਵੀਆਂ ਚਾਦਰਾਂ ਆਦਿ ਪਾ ਕੇ ਕਮੀਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਡਾ: ਬਲਵੀਰ ਸਿੰਘ ਦੁਆਰਾ ਬਿਨਾਂ ਦੱਸੇ ਚੈੱਕ ਕਰਦੇ ਦੇਖ ਕੇ ਹਸਪਤਾਲ ‘ਚ ਮੌਜੂਦ ਲੋਕਾਂ ਦਾ ਦਿਲ ਸਿਹਤ ਮੰਤਰੀ ਨੇ ਜਿੱਤ ਲਿਆ । ਲੋਕ ਆਪਸ ਵਿੱਚ ਗੱਲਾਂ ਕਰਦੇ ਦੇਖੇ ਗਏ ਕਿ ਕਿ ਅਜਿਹਾ ਹੀ ਮੰਤਰੀ ਚਾਹੀਦਾ ਹੈ  ਜੋ ਜ਼ਮੀਨੀ ਹਕੀਕਤ ਜਾਣਨ ਲਈ ਅਚਨਚੇਤ ਚੈਕਿੰਗ ਇਸ ਤਰ੍ਹਾਂ ਕਰੇ ਕਿ ਕਿਸੇ ਨੂੰ ਪਤਾ ਹੀ ਨਾ ਚੱਲੇ ਕਿ ਕਦੋਂ ਮੰਤਰੀ ਹਸਪਤਾਲ ਆਏ ਹਨ।ਸਿਹਤ ਮੰਤਰੀ ਨੇ ਕਿਹਾ ਕਿ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਤੋਂ ਹੀ ਮਿਲਣਗੀਆਂ ਮੁਫ਼ਤ ਦਵਾਈਆਂ  ਵਿਸ਼ੇਸ਼ ਗੱਲਬਾਤ ਦੌਰਾਨ ਸਿਹਤ ਮੰਤਰੀ ਡਾ: ਬਲਵੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਏਜੰਡਾ ਸਰਕਾਰੀ ਹਸਪਤਾਲਾਂ ਦਾ ਪੱਧਰ ਉੱਚਾ ਚੁੱਕਣਾ ਹੈ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਨ੍ਹਾਂ ਤੋਂ ਸਮੇਂ-ਸਮੇਂ ‘ਤੇ ਸਰਕਾਰੀ ਹਸਪਤਾਲਾਂ ਬਾਰੇ ਜਾਣਕਾਰੀ ਲੈਂਦੇ ਰਹਿੰਦੇ ਹਨ। ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ,ਬਾਹਰ ਤੋਂ ਮਰੀਜ਼ਾ ਨੂੰ ਦਵਾਈਆ ਨਾ ਲਿਖਣ ਦੀਆ ਹਦਾਇਤਾਂ ਵੀ ਡਾਕਟਰਾਂ ਨੂੰ ਪਹਿਲਾਂ ਤੋਂ ਹੀ ਕਰ ਦਿੱਤੀਆ ਗਈਆ ਹਨ। ਮਰੀਜ਼ਾਂ ਨੂੰ ਹਸਪਤਾਲ ਵਿੱਚ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮਿਲਣ ਇਹ ਯਕੀਨੀ ਬਣਾਉਣ ਲਈ ਉਹ ਯੋਜਨਾ ਤਿਆਰ ਕਰ ਰਹੇ ਹਨ ।