ਪੰਜਾਬ ਭਰ ‘ਚ ਭਲਕੇ ਛੁੱਟੀ ਦਾ ਕੀਤਾ ਗਿਆ ਐਲਾਨ

ਚੰਡੀਗੜ੍ਹ : ਪੰਜਾਬ ਭਰ ‘ਚ ਸ਼ੁੱਕਰਵਾਰ ਯਾਨੀ ਕਿ 29 ਮਾਰਚ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਸਰਕਾਰ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਵਿੱਚ ਗੁੱਡ ਫਰਾਈਡੇ (Good Friday) ਦੇ ਮੌਕੇ ‘ਤੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਸਰਕਾਰੀ ਸਕੂਲ, ਕਾਲਜ ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ।ਤੁਹਾਨੂੰ ਦੱਸ ਦੇਈਏ ਕਿ ਈਸਾਈ ਧਰਮ ਦੇ ਲੋਕਾਂ ਲਈ ਗੁੱਡ ਫਰਾਈਡੇ ਬਹੁਤ ਮਹੱਤਵਪੂਰਨ ਹੈ। ਗੁੱਡ ਫਰਾਈਡੇ ਦੇ ਦਿਨ ਪ੍ਰਭੂ ਯਿਸੂ ਨੂੰ ਸੂਲੀ ਤੇ ਚੜ੍ਹਾਇਆ ਗਿਆ ਸੀ। ਇਸ ਲਈ, ਗੁੱਡ ਫਰਾਈਡੇ ਨੂੰ ਸੋਗ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।