ਜਲੰਧਰ ਦੇ ਮੁੱਖ ਦਫ਼ਤਰ ਤੋਂ ਸ਼ੁਸ਼ੀਲ ਰਿੰਕੂ ਦੀ ਫੋਟੋ ਹੋਈ ਗਾਇਬ

ਜਲੰਧਰ : ਭਾਜਪਾ ਨੇ ਲੋਕ ਸਭਾ ਚੋਣਾਂ (The Lok Sabha Elections) ਦੇ ਮੱਦੇਨਜ਼ਰ ਜਲੰਧਰ ‘ਚ ਨਵੇਂ ਖੋਲ੍ਹੇ ਗਏ ਪਾਰਟੀ ਦਫਤਰ ‘ਚ ਆਪਣੇ ਹੀ ਉਮੀਦਵਾਰ ਸੁਸ਼ੀਲ ਰਿੰਕੂ (Candidate Sushil Rinku) ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਸਥਾਨਕ ਮਕਸੂਦਾਂ ਚੌਕ ਸਥਿਤ ਇੱਕ ਹੋਟਲ ਵਿੱਚ ਜੋ ਭਾਰਤੀ ਜਨਤਾ ਪਾਰਟੀ ਦਾ ਮੁੱਖ ਦਫ਼ਤਰ ਬਣਾਇਆ ਗਿਆ ਸੀ, ਉਸ ਦਫ਼ਤਰ ਤੋਂ ਸ਼ੁਸ਼ੀਲ ਰਿੰਕੂ ਦੀ ਫੋਟੋ ਹੀ ਗਾਇਬ ਹੋ ਗਈ ਹੈ। ਇੱਥੇ ਹੋਈ ਪ੍ਰੈਸ ਕਾਨਫਰੰਸ ਵਿੱਚ ਸੁਸ਼ੀਲ ਰਿੰਕੂ ਦਾ ਇੱਕ ਵੀ ਬੋਰਡ ਨਜ਼ਰ ਨਹੀਂ ਆਇਆ ਜਿਸ ਵਿੱਚ ਉਨ੍ਹਾਂ ਦੀ ਫੋਟੋ ਹੋਵੇ।ਵਿਸ਼ੇਸ਼ ਤੌਰ ‘ਤੇ ਬਣਾਏ ਗਏ ਸਥਾਨਕ ਪਾਰਟੀ ਹੈੱਡਕੁਆਰਟਰ ਵਿੱਚ ਆਪਣੇ ਉਮੀਦਵਾਰ ਦੀ ਇੱਕ ਵੀ ਫੋਟੋ ਨਾ ਹੋਣਾ ਕਈ ਸ਼ੰਕੇ ਪੈਦਾ ਕਰਦਾ ਹੈ। ਆਪਣੇ ਹੀ ਉਮੀਦਵਾਰ ਦੀ ਫੋਟੋ ਨਾ ਹੋਣ ਕਾਰਨ ਸਾਫ਼ ਜਾਪਦਾ ਹੈ ਕਿ ਭਾਜਪਾ ਦੀ ਨਵੀਂ ਅਤੇ ਪੁਰਾਣੀ ਟੀਮ ਦੇ ਚੱਕਰਵਿਊ ਵਿੱਚ ਸੁਸ਼ੀਲ ਰਿੰਕੂ ਫਸ ਗਏ ਹਨ। ਇਹ ਵੀ ਸੁਣਨ ਵਿਚ ਆਇਆ ਹੈ ਕਿ ਕਈ ਪੁਰਾਣੇ ਵਰਕਰ ਵੀ ਸੁਸ਼ੀਲ ਰਿੰਕੂ ਦੇ ਭਾਜਪਾ ਵਿਚ ਆਉਣ ਅਤੇ ਜਾਣ ਤੋਂ ਨਾਰਾਜ਼ ਹਨ।ਅਜਿਹੇ ‘ਚ ਸੁਸ਼ੀਲ ਰਿੰਕੂ ਭਾਜਪਾ ਨੂੰ ਜਿੱਤ ਕਿਵੇਂ ਦਿਵਾਉਣ ‘ਚ ਕਾਮਯਾਬ ਹੋਣਗੇ? ਇਹ ਪਹਿਲੀ ਵਾਰ ਹੈ ਕਿ ਪਾਰਟੀ ਉਮੀਦਵਾਰ ਦੀ ਫੋਟੋ ਪਾਰਟੀ ਦਫ਼ਤਰ ਦੇ ਅੰਦਰ ਜਾਂ ਬਾਹਰ ਨਜ਼ਰ ਨਹੀਂ ਆ ਰਹੀ ਹੈ। ਅਜੋਕੇ ਦੌਰ ਵਿੱਚ ਪਾਰਟੀ ਸੰਗਠਨ ਵਿੱਚ ਵੱਡੀ ਗਿਣਤੀ ਵਿੱਚ ਅਹੁਦੇ ਘੋਸ਼ਿਤ ਕੀਤੇ ਜਾ ਰਹੇ ਹਨ ਪਰ ਪਾਰਟੀ ਵਰਕਰਾਂ ਅਤੇ ਅਧਿਕਾਰੀਆਂ ਦੀ ਜ਼ਮੀਨੀ ਸਰਗਰਮੀ ਲਗਾਤਾਰ ਘਟਦੀ ਜਾ ਰਹੀ ਹੈ।