ਕਾਂਗਰਸੀ ਆਗੂ ਦੀ ਗੋਲੀ ਮਾਰ ਕੇ ਹੱਤਿਆ, ਅਰਸ਼ ਡਾਲਾ ਨੇ ਲਈ ਕਤਲ ਦੀ ਜ਼ਿੰਮੇਵਾਰੀ

ਮੋਗਾ: ਪੰਜਾਬ ਵਿੱਚ ਇੱਕ ਕਾਂਗਰਸੀ ਆਗੂ ਦੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਪਿੰਡ ਡਾਲਾ ਵਿੱਚ ਇੱਕ ਕਾਂਗਰਸੀ ਆਗੂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਕੁਝ ਬਾਈਕ ਸਵਾਰ ਨੌਜਵਾਨਾਂ ਨੇ ਕਾਂਗਰਸੀ ਆਗੂ ਬਲਜਿੰਦਰ ਸਿੰਘ ਬੱਲੀ (Congress leader Baljinder Singh Balli) ‘ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਦੋ ਬਾਈਕ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਆ ਕੇ ਬਲਜਿੰਦਰ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਹਮਲੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਇਕ ਘਰ ‘ਚ ਦਾਖਲ ਹੋ ਕੇ ਕਿਸੇ ਦੀ ਹੱਤਿਆ ਕਰਨ ਦੀ ਅਜਿਹੀ ਵਾਰਦਾਤ ਨੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਗੈਂਗਸਟਰ ਅਰਸ਼ ਡਾਲਾ (Gangster Arash Dala) ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰਦਿਆਂ ਗੰਭੀਰ ਇਲਜ਼ਾਮ ਲਾਏ ਹਨ। ਉਸ ਨੇ ਪੋਸਟ ਵਿੱਚ ਲਿਖਿਆ ਕਿ ਅੱਜ ਜੋ ਪਿੰਡ ਡਾਲਾ ‘ਚ ਸਰਪੰਚ ਬਲਜਿੰਦਰ ਸਿੰਘ ਬੱਲੀ ਦਾ ਕਤਲ ਹੋਇਆ, ਉਹ ਮੈਂ ਕਰਵਾਇਆ ਕਿਉਂਕਿ ਮੈਨੂੰ ਇਸ ਰਾਹ ‘ਤੇ ਤੋਰਨ ਵਾਲੀ ਮੇਰੇ ਪਿੰਡ ਦੀ ਹੀ ਸਿਆਸਤ ਸੀ। ਇਸ ਬੰਦੇ ਨੇ ਮੇਰੀ ਮਾਂ ਨੂੰ ਇਕ ਹਫ਼ਤਾ CA ਸਟਾਫ਼ ਵਿੱਚ ਰਖਵਾਇਆ। ਮੇਰੇ ਯਾਰਾਂ-ਦੋਸਤਾਂ ਨੂੰ ਪੁਲਸ ਨੂੰ ਫੜਵਾਇਆ।ਉਸ ਨੇ ਲਿਖਿਆ ਕਿ ਇਸ ਨੇ ਪੁਲਸ ਦਾ ਸਾਥ ਦੇ ਕੇ ਮੇਰੇ ਘਰ ‘ਚੋਂ ਕੌਲੀਆਂ, ਚਮਚੇ ਨਹੀਂ ਛੱਡੇ ਤੇ ਮੇਰੇ ਘਰ ਦੇ ਅੰਦਰ ਭੰਨ-ਤੋੜ ਕਰਵਾਈ। ਮੇਰੇ ਘਰ ਦਾ ਸਾਰਾ ਸਾਮਾਨ ਘਰ ਖੜ੍ਹ ਕੇ ਪੁਲਸ ਨੂੰ ਚੁਕਵਾਇਆ ਤੇ ਆਪਣੀ ਅਫ਼ਸਰਸ਼ਾਹੀ ‘ਚ ਪਹੁੰਚ ਬਣਾਉਣ ਖਾਤਰ ਮੇਰਾ ਸਾਰਾ ਘਰ ਖਰਾਬ ਕਰ ਦਿੱਤਾ। ਮੈਨੂੰ ਇਸ ਰਾਹ ‘ਤੇ ਤੁਰਨ ਲਈ ਮਜਬੂਰ ਕਰ ਦਿੱਤਾ। ਓਨਾ ਮੇਰਾ ਜ਼ਿੰਦਗੀ ਜਿਊਣ ਦਾ ਮਕਸਦ ਨਹੀਂ ਸੀ, ਜਿੰਨਾ ਇਸ ਨੂੰ ਮਾਰਨ ਦਾ ਸੀ। ਮਾਰਨ ਨੂੰ ਅਸੀਂ ਇਸ ਦਾ ਜਵਾਕ ਵੀ ਘਰ ‘ਚ ਮਾਰ ਸਕਦੇ ਸੀ ਪਰ ਉਸ ਜਵਾਕ ਦਾ ਕੋਈ ਕਸੂਰ ਨਹੀਂ ਸੀ। ਅੱਜ ਮੇਰੇ ਮਨ ਨੂੰ ਤਸੱਲੀ ਮਿਲ ਗਈ, ਇਸ ਨੂੰ ਮਾਰ ਕੇ। ਇਸ ਨੇ ਸਾਨੂੰ ਏਨਾ ਮਜਬੂਰ ਕਰ ਦਿੱਤਾ ਕਿ ਸਾਨੂੰ ਮਾਰਨਾ ਪਿਆ।ਉਸ ਨੇ ਲਿਖਿਆ ਕਿ ਇਸ ਨੇ ਆਪਣੀ ਸਿਆਸਤ ਲਈ ਇਹ ਸਭ ਕੁਝ ਕੀਤਾ ਸੀ, ਜਿਹੜਾ ਇਸ ਨਾਲ ਬਾਹਲੀ ਹਮਦਰਦੀ ਰੱਖਦਾ ਹੈ, ਉਹ ਵੀ ਸਾਨੂੰ ਦੱਸ ਦੇਣ, ਉਸ ਦਾ ਵੀ ਘਰ ਦੂਰ ਨਹੀਂ। ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਡਾ ਕਿਸੇ ਵੀ ਗਰੁੱਪ ਨਾਲ ਕੋਈ ਸਬੰਧ ਨਹੀਂ ਹੈ। ਸਾਡੇ ਚਾਰ ਭਰਾ ਜਿਹੜੇ ਸਾਡੇ ਨਾਲ ਸਹੀ ਚੱਲਦੇ ਹਨ, ਬੱਸ ਉਹ ਚੱਲ ਰਹੇ ਨੇ ਤੇ ਉਹੀ ਸਾਡਾ ਭਰਾ ਹੈ, ਜੋ ਸਾਡੇ ਨਾਲ ਸਹੀ ਚੱਲਦਾ ਹੈ, ਸਾਨੂੰ ਤੀਜੇ ਬੰਦੇ ਨਾਲ ਕੋਈ ਮਤਲਬ ਨਹੀਂ।