ਭੁੰਬਲੀ ਤੋਂ ਆਮ ਆਦਮੀ ਪਾਰਟੀ ਦੇ ਹਰਜਿੰਦਰ ਕੌਰ ਕਰੀਬ 200 ਵੋਟਾਂ ਨਾਲ ਜਿੱਤੇ
ਗੁਰਦਾਸਪੁਰ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਮੈਂਬਰਾਂ ਦੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ ਤੇ ਸ਼ੁਰੂਆਤੀ ਰੁਝਾਨਾ ਵਿੱਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਭੁੰਬਲੀ ਤੋਂ ਆਮ ਆਦਮੀ ਪਾਰਟੀ ਦੇ ਹਰਜਿੰਦਰ ਕੌਰ ਕਰੀਬ 200 ਵੋਟਾਂ ਨਾਲ ਜਿੱਤ ਹਾਸਿਲ ਕਰ ਚੁੱਕੇ ਹਨ।ਗੁਰਦਾਸਪੁਰ ਬਲਾਕ ਵਿੱਚ 21 ਬਲਾਕ ਸੰਮਤੀਆਂ ਅਤੇ ਤਿੰਨ ਜ਼ਿਲ੍ਹਾ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਹੋਣੀ ਹੈ ਜਿਨਾਂ ਵਿੱਚੋਂ 15 ਮੈਂਬਰ ਸਰਬ ਸੰਮਤੀ ਨਾਲ ਚੁਣੇ ਗਏ ਹਨ ਕਿਉਂਕਿ ਉਨ੍ਹਾਂ ਦੇ ਸਾਹਮਣੇ ਕੋਈ ਉਮੀਦਵਾਰ ਨਹੀਂ ਸੀ। ਸਾਰੇ ਦੇ ਸਾਰੇ ਚੁਣੇ ਗਏ ਮੈਂਬਰ ਆਮ ਆਦਮੀ ਪਾਰਟੀ ਦੇ ਹਨ। ਇੱਕ ਹੋਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਿੱਤ ਗਈ ਹੈ ਅਤੇ ਬਾਕੀ ਬਚੇ ਪੰਜ ਮੈਂਬਰਾਂ ਦੀ ਕਿਸਮਤ ਦਾ ਫ਼ੈਸਲਾ ਥੋੜੀ ਦੇਰ ਬਾਅਦ ਹੋਣ ਜਾ ਰਿਹਾ ਹੈ।ਪਿੰਡ ਹੱਲਾਚਾਹੀਆ, ਬੱਬਰੀ ,ਗੋਤ ਪੋਕਰ , ਪੂਰੋਵਾਲ ਜੱਟਾਂ ਅਤੇ ਚਗੂਵਾਲ ਵਿੱਚ ਹੋਈ ਪੋਲਿੰਗ ਦੀ ਗਿਣਤੀ ਸਕੂਲ ਐਮੀਨੈਂਸ ਗੁਰਦਾਸਪੁਰ ਵਿਖੇ ਹੋ ਰਹੀ ਹੈ। ਇਨ੍ਹਾਂ ਪੰਜ ਮੈਂਬਰਾਂ ਤੋਂ ਇਲਾਵਾ ਤਿੰਨ ਜ਼ਿਲ੍ਹਾਂ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਵੀ ਹੋ ਚੁੱਕੀ ਹੈ ਜਿਨਾਂ ਦੀ ਕਿਸਮਤ ਦਾ ਫ਼ੈਸਲਾ ਵੀ ਅੱਜ ਹੀ ਸਕੂਲ ਆਫ ਐਮੀਨੈਂਸ ਤੋਂ ਹੋਵੇਗਾ ।
SikhDiary