ਅੰਮ੍ਰਿਤਪਾਲ ਦੇ ਖ਼ਿਲਾਫ਼ ਚੱਲ ਰਹੀ ਕਾਰਵਾਈ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਇਹ ਹੁਕਮ 

ਤਰਨਤਾਰਨ : ਪੰਜਾਬ ‘ਚ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ (Dera Radha Swami Satsang Beas) ਵੱਲੋਂ ਬਣਾਏ ਗਏ ਸਾਰੇ ਕੇਂਦਰਾਂ ‘ਚ ਅੱਜ ਸਵੇਰੇ ਤੋਂ ਕੋਈ ਸਤਿਸੰਗ ਅਤੇ ਸੇਵਾ ਨਹੀਂ ਹੋਵੇਗੀ। ਇਹ ਹੁਕਮ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਦਿੱਤੇ ਗਏ ਹਨ।ਪੰਜਾਬ ‘ਚ ਇਸ ਸਮੇਂ ਜੋ ਹਾਲਾਤ ਬਣੇ ਹੋਏ ਹਨ, ਜਿਵੇਂ ਕਿ ਅੰਮ੍ਰਿਤਪਾਲ (Amritpal) ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅੰਮ੍ਰਿਤਪਾਲ ਬਾਰੇ ਵੀ ਬਣਿਆ ਹੋਇਆ ਹੈ, ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਪੰਜਾਬ ਵਿੱਚ ਬਣੇ ਸਾਰੇ ਸਤਿਸੰਗ ਘਰਾਂ ਵਿੱਚ ਅੱਜ ਸਵੇਰੇ ਤੋਂ ਸੇਵਾ ਅਤੇ ਸਤਿਸੰਗ ਨਹੀਂ ਹੋਵੇਗਾ। ਇਹ ਹਦਾਇਤਾਂ ਪੰਜਾਬ ਵਿੱਚ ਸਥਾਪਿਤ ਸਾਰੇ ਕੇਂਦਰਾਂ ਨੂੰ ਜਾਰੀ ਕੀਤੀਆਂ ਗਈਆਂ ਹਨ।